ਜੇਕਰ ਤੁਸੀ ਨਿਊਜੀਲੈਂਡ ਆਉਣਾ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਖਾਸ ਹੈ। ਦਰਅਸਲ ਨਿਊਜੀਲੈਂਡ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਨਿਯਮਾਂ ਦੇ ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ। ਦਰਅਸਲ ਨਿਊਜੀਲੈਂਡ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਆਨਲਾਈਨ ਨਿਊਜੀਲੈਂਡ ਟਰੈਵਲ ਡੈਕਲੇਰੇਸ਼ਨ ਭਰਨਾ ਪਏਗਾ। ਮੀਡੀਆ ਰਿਪੋਰਟਾਂ ਅਨੁਸਾਰ ਜੁਲਾਈ ਮਹੀਨੇ ਤੋਂ ਇਹ ਨਵਾਂ ਆਨਲਾਈਨ ਟਰੈਵਲ ਡੈਕਲੇਰੇਸ਼ਨ ਨਿਯਮ ਸ਼ੁਰੂ ਹੋਵੇਗਾ। ਟਰੈਵਲ ਡੈਕਲੇਰੇਸ਼ਨ ਵਿੱਚ ਯਾਤਰੀਆਂ ਤੋਂ ਕਸਟਮਜ਼, ਇਮੀਗ੍ਰੇਸ਼ਨ, ਬਾਇਓਸਕਿਓਰਟੀ, ਹੈਲਥ ਰਿਸਕ ਅਸੈਸਮੈਂਟ ਬਾਰੇ ਜਾਣਕਾਰੀ ਮੰਗੀ ਜਾਵੇਗੀ। ਇਹ ਡੈਕਲੇਰੇਸ਼ਨ ‘ਨਿਊਜੀਲੈਂਡ ਪੈਸੇਂਜਰ ਅਰਾਈਵਲ ਕਾਰਡ’ ਦਾ ਆਧੁਨਿਕ ਬਦਲ ਦੱਸਿਆ ਜਾ ਰਿਹਾ ਹੈ ਅਤੇ ਨਿਊਜੀਲੈਂਡ ਦੇ ਬਾਰਡਰਾਂ ਦੇ ਆਧੁਨਿਕਰਨ ਨੂੰ ਲੈਕੇ ਇਹ ਅਹਿਮ ਬਦਲਾਅ ਹੈ।
