ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ, ਬੀਸੀਸੀਆਈ ਨੇ ਆਈਪੀਐਲ 2025 ਦੇ ਆਯੋਜਨ ਨੂੰ ਇੱਕ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਹੈ। ਹੁਣ ਅੱਜ ਤੋਂ ਅਗਲੇ ਇੱਕ ਹਫ਼ਤੇ ਤੱਕ ਆਈਪੀਐਲ ਸੀਜ਼ਨ 18 ਦਾ ਕੋਈ ਮੈਚ ਨਹੀਂ ਖੇਡਿਆ ਜਾਵੇਗਾ। ਬੋਰਡ ਨੇ ਇਹ ਫੈਸਲਾ ਕੇਂਦਰ ਅਤੇ ਸਾਰੀਆਂ ਫਰੈਂਚਾਇਜ਼ੀਆਂ ਅਤੇ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਲਿਆ ਹੈ। ਅੱਜ ਤੋਂ ਆਈਪੀਐਲ ਮੈਚ ਬੰਦ ਕਰ ਦਿੱਤੇ ਗਏ ਹਨ।
ਆਈਪੀਐਲ ਦੇ ਲੀਗ ਪੜਾਅ ਵਿੱਚ ਅਜੇ ਵੀ 13 ਮੈਚ ਬਾਕੀ ਹਨ, ਜਿਸ ਵਿੱਚ ਪੰਜਾਬ ਬਨਾਮ ਦਿੱਲੀ ਮੈਚ ਵੀ ਸ਼ਾਮਿਲ ਹੈ, ਜਿਸਨੂੰ ਵੀਰਵਾਰ ਨੂੰ ਰੱਦ ਕਰ ਦਿੱਤਾ ਗਿਆ ਸੀ। ਹੁਣ ਤੱਕ ਕੋਈ ਵੀ ਟੀਮ ਆਈਪੀਐਲ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਨਹੀਂ ਕਰ ਸਕੀ ਹੈ। ਹੁਣ ਇਹ ਤੈਅ ਨਹੀਂ ਹੋਇਆ ਹੈ ਕਿ ਬਾਕੀ ਮੈਚ ਕਦੋਂ ਅਤੇ ਕਿੱਥੇ ਖੇਡੇ ਜਾਣਗੇ। ਬੋਰਡ ਦੀ ਇਸ ਵੇਲੇ ਤਰਜੀਹ ਸਾਰੇ ਖਿਡਾਰੀਆਂ ਦੀ ਸੁਰੱਖਿਆ ਹੈ ਅਤੇ ਜਲਦੀ ਹੀ ਵਿਦੇਸ਼ੀ ਖਿਡਾਰੀਆਂ ਨੂੰ ਵੀ ਉਨ੍ਹਾਂ ਦੇ ਸਬੰਧਿਤ ਦੇਸ਼ਾਂ ਵਿੱਚ ਸੁਰੱਖਿਅਤ ਢੰਗ ਨਾਲ ਭੇਜਣਾ ਪਵੇਗਾ।