ਹਰ ਦੋ ਸਾਲਾਂ ਬਾਅਦ ਨਿਊਜ਼ੀਲੈਂਡ ਦੇ ਅੱਠ ਸ਼ਹਿਰਾਂ ਦੇ 6000 ਤੋਂ ਵੱਧ ਨਿਵਾਸੀ ਆਪਣੇ ਜੀਵਨ ਦੀ ਗੁਣਵੱਤਾ ਦਾ ਮੁਲਾਂਕਣ ਕਰਦੇ ਹਨ। ਕੁਆਲਟੀ ਆਫ ਲਾਈਫ ਦੇ ਸਬੰਧ ‘ਚ ਲੋਕਾਂ ਨੂੰ ਕਈ ਸਵਾਲ ਪੁੱਛੇ ਜਾਂਦੇ ਹਨ। ਇਸ ਵਾਰ ਦੇ ਸਰਵੇਖਣ ਮੁਤਾਬਿਕ Ōtepoti Dunedin ਸ਼ਹਿਰ ਉਨ੍ਹਾਂ ਲੋਕਾਂ ਦੇ ਅਨੁਪਾਤ ਦੇ ਮਾਮਲੇ ਵਿੱਚ ਬਾਕੀਆਂ ਤੋਂ ਉੱਪਰ ਰਿਹਾ ਜਿਨ੍ਹਾਂ ਨੇ ਸਭ ਤੋਂ ਤਾਜ਼ਾ ਸਰਵੇਖਣ ਵਿੱਚ ਆਪਣੇ ਜੀਵਨ ਦੀ ਗੁਣਵੱਤਾ ਨੂੰ ਸਕਾਰਾਤਮਕ ਦਰਜਾ ਦਿੱਤਾ ਹੈ। ਤਾਜਾ ਸਰਵੇਅ ਦੇ ਨਤੀਜਿਆਂ ‘ਚ 77 ਫੀਸਦੀ ਰਿਹਾਇਸ਼ੀਆਂ ਨੇ ਆਪਣੀ ਕੁਆਲਟੀ ਆਫ ਲਾਈਫ ਤੋਂ ਸੰਤੁਸ਼ਟੀ ਪ੍ਰਗਟਾਈ ਹੈ। ਸਭ ਤੋਂ ਅਹਿਮ ਗੱਲ ਹੈ ਕਿ ਇੱਥੋਂ ਦੇ ਲੋਕਾਂ ਦੀ ਕਮਾਈ ਦੂਜੇ ਸ਼ਹਿਰਾਂ ਦੇ ਰਿਹਾਇਸ਼ੀਆਂ ਦੀ 80% ਹੈ, ਇੰਨਾਂ ਹੀ ਨਹੀਂ ਇੱਥੇ ਅਕਸਰ ਹੜ੍ਹ ਵੀ ਆਉਂਦੇ ਹਨ ਤੇ ਹੋਰ ਕਈ ਕੁਦਰਤੀ ਔਕੜਾਂ ਵੀ ਹਨ, ਪਰ ਇੰਨਾਂ ਦੇ ਬਾਵਜੂਦ ਸ਼ਹਿਰ ਦੇ ਰਿਹਾਇਸ਼ੀ ਇੱਥੋਂ ਦੇ ਕੁਦਰਤੀ ਨਜਾਰਿਆਂ, ਵਾਈਲਡਲਾਈਫ, ਇੱਥੋਂ ਦੇ ਮਿਊਜੀਅਮ, ਇੱਥੋਂ ਦੀ ਯੂਨੀਵਰਸਿਟੀ, ਸ਼ਾਨਦਾਰ ਸਕੂਲਾਂ ਤੋਂ ਖੁਸ਼ ਹਨ ਤੇ ਕਈ ਲੋਕ ਤਾਂ ਅਜਿਹੇ ਵੀ ਇੱਥੇ ਆਸਾਨੀ ਨਾਲ ਮਿਲ ਜਾਂਦੇ ਹਨ, ਜੋ ਦੂਜੇ ਦੇਸ਼ਾਂ ਤੋਂ 1 ਜਾਂ 2 ਸਾਲ ਲਈ ਨੌਕਰੀਆਂ ਕਰਨ ਪੁੱਜੇ ਸਨ, ਪਰ ਹੁਣ ਇੱਥੋਂ ਦੇ ਪੱਕੇ ਰਿਹਾਇਸ਼ੀ ਹੀ ਹੋ ਗਏ ਹਨ।
