ਨਿਊਜੀਲੈਂਡ ਵੱਸਦੇ ਭਾਈਚਾਰੇ ਦਾ ਮਾਣ ਵਧਾਉਣ ਵਾਲੀ ਇੱਕ ਖ਼ਬਰ ਸਾਹਮਣੇ ਆਈ ਹੈ। ਦਰਅਸਲ ਜੱਪਨ ਕੌਰ ਨੇ ਲਗਾਤਾਰ ਦੂਜੀ ਵਾਰ ਬੋਰਡ ਆਫ ਟਰੱਸਟੀ ਚੋਣਾਂ ਦੇ ਵਿੱਚ ਜਿੱਤ ਦਰਜ ਕੀਤੀ ਹੈ। ਜੱਪਨ ਕੌਰ ਨੂੰ 4 ਉਮੀਦਵਾਰਾਂ ਵਿੱਚੋਂ ਹੁਣ ਤੱਕ ਦੀਆਂ ਸਭ ਤੋਂ ਵੱਧ ਰਿਕਾਰਡਤੋੜ 62 ਫੀਸਦੀ ਵੋਟਾਂ ਹਾਸਿਲ ਹੋਈਆਂ ਹਨ। ਦੱਸ ਦੇਈਏ ਨਿਊਜੀਲੈਂਡ ਦੇ ਸਕੂਲਾਂ ਨੂੰ ਚਲਾਉਣ ਵਾਲੇ ਟਰੱਸਟ ਤੇ ਬੋਰਡ ਮੈਂਬਰਾਂ ਨੂੰ ਚੁਨਣ ਲਈ ਹਰ ਸਾਲ ਚੋਣਾਂ ਹੁੰਦੀਆਂ ਹਨ ਇੰਨ੍ਹਾਂ ਚੋਣਾਂ ‘ਚ ਮੈਂਬਰ, ਮਾਪਿਆਂ, ਸਟਾਫ ਤੇ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਜਾਂਦਾ ਹੈ। ਅਹਿਮ ਗੱਲ ਇਹ ਹੈ ਕਿ ਇਸ ਸਕੂਲ ਵਿੱਚ ਪੰਜਾਬਣ ਵਿਦਿਆਰਥਣਾਂ ਦੀ ਗਿਣਤੀ ਬਹੁਤ ਸੀਮਿਤ ਹੈ ਤੇ ਅਜਿਹੇ ਵਿੱਚ ਜੱਪਨ ਕੌਰ ਦੀ ਲਗਾਤਾਰ ਦੂਜੇ ਸਾਲ ਇਹ ਉਪਲਬਧੀ ਕਾਬਿਲੇ ਤਾਰੀਫ ਹੈ। ਵੈਸਟਲੇਕ ਗਰਲਜ਼ ਹਾਈ ਸਕੂਲ ‘ਚ ਬਹੁਤੇ ਵਿਦਿਆਰਥੀ ਤੇ ਕੁੜੀਆਂ ਬਹੁ-ਗਿਣਤੀ ਭਾਈਚਾਰੇ ਨਾਲ ਸਬੰਧਤ ਹਨ।
