ਜੇਕਰ ਤੁਸੀ ਹਵਾਈ ਸਫ਼ਰ ਕਰਦੇ ਹੋ ਤਾਂ ਇਹ ਲਹਬਰ ਤੁਹਾਡੇ ਲਈ ਖਾਸ ਹੈ। ਦਰਅਸਲ ਜੈਟਸਟਾਰ ਨੇ ਨਿਊਜੀਲੈਂਡ ਵਾਸੀਆਂ ਨੂੰ ਖੁਸ਼ ਕਰਨ ਲਈ ਬਹੁਤ ਹੀ ਸਸਤੀਆਂ ਘਰੇਲੂ ਹਵਾਈ ਟਿਕਟਾਂ ਦੀ ਸੇਲ ਸ਼ੁਰੂ ਕੀਤੀ ਗਈ ਹੈ। ਆਸਟ੍ਰੇਲੀਆ ਦੀ ਮਲਕੀਅਤ ਵਾਲੀ ਏਅਰਲਾਈਨ ਵੈਲਿੰਗਟਨ ਤੋਂ ਕ੍ਰਾਈਸਟਚਰਚ ਤੱਕ ਘਰੇਲੂ ਇੱਕ ਤਰਫਾ ਯਾਤਰਾ ਲਈ $25 ਤੋਂ ਸ਼ੁਰੂ ਹੋਣ ਵਾਲੀਆਂ ਉਡਾਣਾਂ ਦੀ ਪੇਸ਼ਕਸ਼ ਕਰ ਰਹੀ ਹੈ, ਪਰ ਸਿਰਫ਼ ਖਾਸ ਤਾਰੀਖਾਂ ਵਿਚਕਾਰ। ਆਕਲੈਂਡ ਤੋਂ ਕ੍ਰਾਈਸਟਚਰਚ ਲਈ ਉਡਾਣਾਂ $29 ਤੋਂ ਸ਼ੁਰੂ ਹੋ ਰਹੀਆਂ ਹਨ। ਦੱਸ ਦੇਈਏ ਇਹ ਸਸਤੀਆਂ ਟਿਕਟਾਂ ਆਕਲੈਂਡ, ਵੈਲਿੰਗਟਨ, ਕ੍ਰਾਈਸਚਰਚ , ਕੁਈਨਜ਼ਟਾਊਨ, ਡੁਨੇਡਿਨ ਦੇ ਰੂਟਾਂ ਲਈ ਉਪਲਬਧ ਹਨ। ਜ਼ਿਕਰਯੋਗ ਹੈ ਕਿ ਏਅਰ ਨਿਊਜੀਲੈਂਡ ਵਲੋਂ ਵੀ ਬੀਤੇ ਹਫਤੇ ਅਜਿਹੀ ਸਸਤੀਆਂ ਹਵਾਈ ਟਿਕਟਾਂ ਦੀ ਸੇਲ ਸ਼ੁਰੂ ਕੀਤੀ ਗਈ ਸੀ। ਉੱਥੇ ਹੀ ਇੱਕ ਅਹਿਮ ਗੱਲ ਇਹ ਵੀ ਹੈ ਕਿ ਇਨ੍ਹਾਂ ਸਸਤੀਆਂ ਹਵਾਈ ਟਿਕਟਾਂ ਸਬੰਧੀ ਏਅਰਲਾਈਨਜ਼ ਦੇ ਕੁੱਝ ਵਿਸ਼ੇਸ਼ ਦਿਸ਼ਾ-ਨਿਰਦੇਸ਼ ਵੀ ਹੁੰਦੇ ਹਨ ਜਿਨ੍ਹਾਂ ਪੜ੍ਹਨਾ ਕਾਫੀ ਜ਼ਰੂਰੀ ਹੁੰਦਾ ਹੈ। ਜਿਆਦਾ ਜਾਣਕਾਰੀ ਲਈ ਜੈੱਟਸਟਾਰ ਦੀ ਵੈਬਸਾਈਟ ‘ਤੇ ਅੱਪਡੇਟ ਚੈੱਕ ਕਰੋ।
