ਆਕਲੈਂਡ ਤੋਂ ਇੱਕ ਹੈਰਾਨੀਜਨਕ ਤੇ ਮਾਪਿਆਂ ਦੀ ਚਿੰਤਾ ਵਧਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸਿਲਵੀਆ ਪਾਰਕ ਸਥਿਤ ਕੈਮਿਸਟ ਵੇਅਰਹਾਊਸ ਵਿੱਚ ਸ਼ਰੇਆਮ ਸੈ-ਕ-ਸ ਟੋ-ਏ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਇਹ ਟੋ-ਏ ਸਟੋਰ ਵਿੱਚ ਬਹੁਤ ਘੱਟ ਉਚਾਈ ‘ਤੇ ਅਤੇ ਉਨ੍ਹਾਂ ਉਤਪਾਦਾਂ ਨਾਲ ਰੱਖੇ ਹੋਏ ਹਨ, ਜਿਨ੍ਹਾਂ ਨੂੰ ਖ੍ਰੀਦਣ ਲਈ ਮਾਪੇ ਆਪਣੇ ਬੱਚਿਆਂ ਸਮੇਤ ਵੀ ਸਟੋਰ ‘ਚ ਆਉਂਦੇ ਹਨ। ਹੈਮਿਲਟਨ ਦੀ ਇੱਕ ਮਾਂ ਨੇ ਕਿਹਾ ਕਿ ਬੱਚਿਆਂ ਲਈ ਇਹ ਬਿਲਕੁਲ ਵੀ ਠੀਕ ਮਾਹੌਲ ਨਹੀਂ ਹੈ। ਇੰਨਾਂ ਹੀ ਨਹੀਂ ਕਈ ਮਾਪੇ ਇਸ ਬਾਰੇ ਸ਼ਿਕਾਇਤ ਵੀ ਕਰ ਚੁੱਕੇ ਹਨ। ਜਵਾਕਾਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਇਹ ਸੈ-ਕ-ਸ ਟੋ-ਏ ਸਟੋਰ ‘ਚ ਨਾ ਵੇਚੇ ਜਾਣ। ਤੁਸੀਂ ਵੀ ਇਸ ਮਾਮਲੇ ਸਬੰਧੀ ਸਟੋਰ ਮੈਨੇਜਰ ਨੂੰ ਸ਼ਿਕਾਇਤ ਕਰ ਸਕਦੇ ਹੋ।
