ਲਖਨਊ ਸੁਪਰ ਜਾਇੰਟਸ ਨੇ ਰਾਜਸਥਾਨ ਰਾਇਲਜ਼ ਨੂੰ 2 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਮੈਚ ਵਿੱਚ ਲਖਨਊ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 180 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਰਾਜਸਥਾਨ ਨਿਰਧਾਰਤ 20 ਓਵਰਾਂ ਵਿੱਚ ਸਿਰਫ਼ 178 ਦੌੜਾਂ ਹੀ ਬਣਾ ਸਕਿਆ ਅਤੇ ਮੈਚ 2 ਦੌੜਾਂ ਦੇ ਕਰੀਬੀ ਫਰਕ ਨਾਲ ਹਾਰ ਗਿਆ। ਲਖਨਊ ਟੀਮ ਦੀ ਜਿੱਤ ਦਾ ਹੀਰੋ ਆਵੇਸ਼ ਖਾਨ ਸੀ, ਜਿਸਨੇ ਡੈਥ ਓਵਰਾਂ ਵਿੱਚ ਯਸ਼ਸਵੀ ਜੈਸਵਾਲ ਸਮੇਤ 3 ਬੱਲੇਬਾਜ਼ਾਂ ਨੂੰ ਆਊਟ ਕੀਤਾ।
