ਸ਼ਨੀਵਾਰ ਸਵੇਰੇ ਵੈਲਿੰਗਟਨ ਵਿੱਚ 4.3 ਤੀਬਰਤਾ ਦਾ ਭੂਚਾਲ ਆਇਆ ਹੈ। ਭੂਚਾਲ ਸਵੇਰੇ 7.24 ਵਜੇ ਆਇਆ ਅਤੇ ਇਸਦਾ ਕੇਂਦਰ ਵੈਲਿੰਗਟਨ ਤੋਂ 5 ਕਿਲੋਮੀਟਰ ਦੂਰ ਦੱਖਣ-ਪੱਛਮ ਵਿੱਚ 27 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਭੁਚਾਲ ਦੇ ਕੁਝ ਸਮੇਂ ਬਾਅਦ ਹੀ 10,000 ਤੋਂ ਵੱਧ ਲੋਕਾਂ ਨੇ ਜੀਓਨੈੱਟ ਨੂੰ ਝਟਕੇ ਮਹਿਸੂਸ ਕਰਨ ਦੀ ਰਿਪੋਰਟ ਦਿੱਤੀ ਸੀ। ਇੱਕ ਨਿਵਾਸੀ ਨੇ ਇੱਕ ਸੋਸ਼ਲ ਮੀਡੀਆ ਪੋਸਟ ‘ਤੇ ਟਿੱਪਣੀ ਕਰਦਿਆਂ ਲਿਖਿਆ ਕਿ ਉਨ੍ਹਾਂ ਨੂੰ “ਅੱਜ ਸਵੇਰੇ ਅਲਾਰਮ ਦੀ ਵੀ ਲੋੜ ਨਹੀਂ ਸੀ”।
