ਪਾਪਾਟੋਏਟੋਏ ਵਿੱਚ ਇੱਕ ਬੱਸ ਸਟਾਪ ‘ਤੇ ਜ਼ਖਮੀ ਹਾਲਤ ‘ਚ ਮਿਲੇ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਹਾਲਤ ‘ਚ ਮਿਲੇ 60 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ, ਜੋ ਕਿ ਹਫਤੇ ਦੇ ਅੰਤ ਵਿੱਚ ਆਕਲੈਂਡ ਦੇ ਉਪਨਗਰ ਪਾਪਾਟੋਏਟੋਏ ਵਿੱਚ ਇੱਕ ਬੱਸ ਸਟਾਪ ‘ਤੇ ਜ਼ਖਮੀ ਹਾਲਤ ‘ਚ ਤਿੰਨ ਦਿਨ ਪਹਿਲਾਂ ਮਿਲਿਆ ਸੀ। ਡਿਟੈਕਟਿਵ ਸੀਨੀਅਰ ਸਾਰਜੈਂਟ ਮਾਈਕ ਹੇਵਰਡ ਨੇ ਕਿਹਾ ਕਿ ਪੁਲਿਸ ਨੂੰ 27 ਅਪ੍ਰੈਲ ਨੂੰ ਦੁਪਹਿਰ 2.15 ਵਜੇ ਦੇ ਕਰੀਬ ਗ੍ਰੇਟ ਸਾਊਥ ਰੋਡ ‘ਤੇ ਇੱਕ ਬੱਸ ਸਟਾਪ ‘ਤੇ ਸਿਰ ‘ਤੇ ਸੱਟਾਂ ਵਾਲਾ ਵਿਅਕਤੀ ਮਿਲਿਆ ਸੀ। ਉਹ ਵਿਅਕਤੀ ਸਿਰ ਵਿੱਚ ਗੰਭੀਰ ਸੱਟ ਕਾਰਨ ਬੇਹੋਸ਼ ਸੀ ਅਤੇ ਬਾਅਦ ਵਿੱਚ ਉਸਨੂੰ ਆਕਲੈਂਡ ਸਿਟੀ ਹਸਪਤਾਲ ਵਿੱਚ ਇੰਟੈਂਸਿਵ ਕੇਅਰ ਵਿੱਚ ਦਾਖਲ ਕਰਵਾਇਆ ਸੀ। ਦੁੱਖ ਦੀ ਗੱਲ ਹੈ ਕਿ 60 ਸਾਲਾ ਵਿਅਕਤੀ, ਕੱਲ੍ਹ ਰਾਤ ਸੱਟਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।” ਇਸ ਮਾਮਲੇ ‘ਚ ਇੱਕ 34 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅੱਜ ਮੈਨੂਕਾਊ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ, ਜਿਸ ‘ਤੇ ਹਮਲੇ ਦਾ ਦੋਸ਼ ਲਗਾਇਆ ਗਿਆ ਹੈ।
