ਸ਼ਨੀਵਾਰ ਦੁਪਹਿਰ ਟੇ ਪੁਕੇ, ਬੇ ਆਫ ਪਲੈਂਟੀ ਵਿੱਚ ਇੱਕ ਹੋਰ ਵਾਹਨ ਨਾਲ ਟਕਰਾਉਣ ਕਾਰਨ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਹਾਦਸਾ ਬਾਊਚਰ ਐਵੇਨਿਊ ‘ਤੇ ਸ਼ਾਮ 4:30 ਵਜੇ ਵਾਪਰਿਆ ਸੀ। ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।
