ਹੈਲਥ ਨਿਊਜ਼ੀਲੈਂਡ ਨੇ ਪੁਸ਼ਟੀ ਕੀਤੀ ਹੈ ਕਿ ਆਕਲੈਂਡ ਵਿੱਚ ਖਸਰੇ ਦੇ ਇੱਕ ਨਵੇਂ ਮਾਮਲੇ ਦੀ ਪਛਾਣ ਕੀਤੀ ਗਈ ਹੈ, ਜੋ ਕਿ ਵਿਦੇਸ਼ੀ ਯਾਤਰਾ ਨਾਲ ਜੁੜਿਆ ਹੋਇਆ ਹੈ। ਵਿਅਕਤੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨੈਸ਼ਨਲ ਪਬਲਿਕ ਸਰਵਿਸ (NPHS) ਦੁਆਰਾ ਸਹਾਇਤਾ ਦਿੱਤੀ ਜਾ ਰਹੀ ਹੈ। Fullers360 ਨੇ ਪੁਸ਼ਟੀ ਕੀਤੀ ਹੈ ਕਿ ਇਹ ਮਾਮਲਾ ਇਸਦੇ ਸਮੁੰਦਰੀ ਅਮਲੇ ਦਾ ਮੈਂਬਰ ਹੈ। ਇੱਕ ਬਿਆਨ ਵਿੱਚ, ਹੈਲਥ ਨਿਊਜ਼ੀਲੈਂਡ ਨੇ ਕਿਹਾ ਕਿ ਜਿਹੜੇ ਲੋਕ ਇਮਿਊਨ ਨਹੀਂ ਹਨ, ਉਹ ਹੁਣ ਕੁਆਰੰਟੀਨ ਵਿੱਚ ਹਨ ਤਾਂ ਜੋ ਇਸ ਬਹੁਤ ਜ਼ਿਆਦਾ ਛੂਤ ਵਾਲੀ ਬਿਮਾਰੀ ਦੇ ਫੈਲਣ ਦੀ ਸੰਭਾਵਨਾ ਨੂੰ ਘਟਾਉਣ ਵਿੱਚ ਮਦਦ ਕੀਤੀ ਜਾ ਸਕੇ।
“ਖਸਰਾ ਪੀੜਤ ਵਿਅਕਤੀ ਨੇ ਹਾਲ ਹੀ ਵਿੱਚ ਏਸ਼ੀਆ ਦੀ ਯਾਤਰਾ ਕੀਤੀ ਹੈ ਅਤੇ ਮੰਨਿਆ ਜਾਂ ਰਿਹਾ ਹੈ ਕਿ ਉਹ ਉੱਥੋਂ ਹੀ ਵਾਇਰਸ ਦੀ ਚਪੇਟ ‘ਚ ਆਏ ਸੀ। “ਖਸਰਾ ਇੱਕ ਗੰਭੀਰ ਅਤੇ ਬਹੁਤ ਜ਼ਿਆਦਾ ਛੂਤ ਵਾਲੀ ਬਿਮਾਰੀ ਹੈ ਇਸ ਲਈ ਲੋਕਾਂ ਨੂੰ ਆਪਣੀ ਟੀਕਾਕਰਨ ਸਥਿਤੀ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਜਨਤਕ ਸਿਹਤ ਸਲਾਹ ਦੀ ਪਾਲਣਾ ਕਰਨੀ ਚਾਹੀਦੀ ਹੈ।”