ਜਦੋਂ ਵੀ ਕੋਈ ਵਿਅਕਤੀ ਬਿਮਾਰ ਹੁੰਦਾ ਹੈ ਤਾਂ ਅਸੀਂ ਉਸਨੂੰ ਸਿੱਧਾ ਡਾਕਟਰ ਕੋਲ ਲੈ ਕੇ ਜਾਂਦੇ ਹਾਂ ਕਿਉਂਕ ਇਨਸਾਨ ਲਈ ਡਾਕਟਰ ਉਸ ਸਮੇਂ ਰੱਬ ਦਾ ਰੂਪ ਹੁੰਦੇ ਨੇ ਜੋ ਮਰੀਜ਼ ਦੀ ਦੇਖਭਾਲ ਕਰਦੇ ਨੇ ਤੇ ਉਸਨੂੰ ਫਿਰ ਤੋਂ ਤੰਦਰੁਸਤ ਹੋਣ ਲਈ ਦਵਾਈ ਦਿੰਦੇ ਨੇ। ਪਰ ਸੋਚੋ ਜੇ ਮਰੀਜ਼ ਦਾ ਇਲਾਜ਼ ਕਰਨ ਲਈ ਹਸਪਤਾਲ ‘ਚ ਡਾਕਟਰ ਜਾ ਹੋਰ ਸਟਾਫ ਹੀ ਨਾ ਹੋਵੇ ਤਾਂ ਮਰੀਜ਼ਾਂ ਦਾ ਕੀ ਬਣੇਗਾ। ਦਰਅਸਲ ਕੁਝ ਅਜਿਹੇ ਹੀ ਹਲਾਤ ਨਿਊਜ਼ੀਲੈਂਡ ਦੇ ਹਸਪਤਾਲਾਂ ਦੇ ਬਣੇ ਹੋਏ ਨੇ, ਜਿੱਥੇ ਲਗਭਗ 7136 ਫੁੱਲ-ਟਾਈਮ ਵਰਕਰਾਂ ਦੀ ਘਾਟ ਹੈ. ਇਹਨਾਂ ਵਿੱਚੋਂ ਲਗਭਗ 40 ਫੀਸਦੀ ਅਸਾਮੀਆਂ ਨਰਸਿੰਗ ਅਹੁਦਿਆਂ ਲਈ ਹਨ। ਇਸ ਮਸਲੇ ਨੂੰ ਲੈ ਕੇ ਹੁਣ ਨਿਊਜੀਲੈਂਡ ਦੇ ਹਸਪਤਾਲਾਂ ਨੇ 7000 ਤੋਂ ਵਧੇਰੇ ਸਟਾਫ ਦੀ ਭਰਤੀ ਲਈ ਇਸ਼ਤਿਹਾਰ ਦਿੱਤੇ ਹਨ।
ਕਮੀ ਆਕਲੈਂਡ ਵਿੱਚ ਸਭ ਤੋਂ ਵੱਧ ਤੀਬਰਤਾ ਨਾਲ ਮਹਿਸੂਸ ਕੀਤੀ ਜਾ ਰਹੀ ਹੈ, ਜਿੱਥੇ 1128.7 ਫੁੱਲ-ਟਾਈਮ ਬਰਾਬਰ (FTE) ਅਸਾਮੀਆਂ ਹਨ, ਜਦਕਿ ਰਾਜਧਾਨੀ ‘ਚ 1105.5 FTE ਅਤੇ 731.3 FTE ਮੈਨੂਕਾਉ ‘ਚ ਘੱਟ ਹਨ। ਵਾਈਕਾਟੋ ਵਿੱਚ ਵੀ 603.4.ਅਸਾਮੀਆਂ ਖਾਲੀ ਹਨ। 31 ਮਾਰਚ ਤੱਕ ਕੁੱਲ ਖਾਲੀ ਅਸਾਮੀਆਂ 30 ਜੂਨ, 2022 ਨੂੰ ਦਰਜ ਕੀਤੀਆਂ ਨਿਊਜ਼ੀਲੈਂਡ ਦੇ ਹਸਪਤਾਲਾਂ ਲਈ 11,776.2 ਖਾਲੀ ਅਸਾਮੀਆਂ ਤੋਂ ਬਹੁਤ ਘੱਟ ਹਨ। ਹਾਲਾਂਕਿ ਸਟਾਫ ਦੀ ਇਸ ਕਮੀ ਨੂੰ ਪੂਰਾ ਕਰਨ ਲਈ ਪ੍ਰਬੰਧਕਾਂ ਵੱਲੋਂ ਲੋਕਲ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।