ਨਿਊਜ਼ੀਲੈਂਡ ਸਰਕਾਰ ਨੇ ਹੋਰ ਹੁਨਰਮੰਦ ਕਾਮਿਆਂ ਨੂੰ ਲੁਭਾਉਣ ਲਈ ਮਾਈਗ੍ਰੇਸ਼ਨ ਨਿਯਮਾਂ ਨੂੰ ਸੌਖਾ ਕਰਨ ਦਾ ਫੈਸਲਾ ਕੀਤਾ ਹੈ। ਜਿਸ ਦਾ ਸਿੱਧਾ ਅਸਰ ਪ੍ਰਵਾਸੀਆਂ ‘ਤੇ ਪਏਗਾ। ਇਮੀਗ੍ਰੇਸ਼ਨ ਮੰਤਰੀ ਮਾਈਕਲ ਵੁੱਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਿਊਜ਼ੀਲੈਂਡ ਨੇ ਉੱਚ ਹੁਨਰਮੰਦ ਪ੍ਰਵਾਸੀਆਂ ਦੇ ਸਾਲਾਨਾ ਦਾਖਲੇ ਅਤੇ ਉਹਨਾਂ ਨੂੰ ਸਥਾਈ ਨਿਵਾਸ ਦੇਣ ਲਈ ਇੱਕ ਤੇਜ਼ ਰੂਟ ਚਾਰਟ ਕਰਨ ਦਾ ਫੈਸਲਾ ਕੀਤਾ ਹੈ, ਕਿਉਂਕਿ ਅਮੀਰ ਦੇਸ਼ ਸਭ ਤੋਂ ਵਧੀਆ ਗਲੋਬਲ ਪ੍ਰਤਿਭਾ ਨੂੰ ਲੁਭਾਉਣ ਲਈ ਮੁਕਾਬਲਾ ਕਰਦੇ ਹਨ।
ਇਮੀਗ੍ਰੇਸ਼ਨ ਮਨਿਸਟਰ ਮੁਤਾਬਿਕ ਸਕਿਲੱਡ ਮਾਈਗ੍ਰੇਂਟ ਕੈਟੇਗਰੀ (ਐਸ ਐਮ ਸੀ) ‘ਚ ਬਦਲਾਅ ਨਾਲ ਸਕਿੱਲਡ ਕਰਮਚਾਰੀਆਂ ਨੂੰ ਨਿਊਜੀਲੈਂਡ ਦੀ ਰੈਜੀਡੈਂਸੀ ਹਾਸਿਲ ਕਰਨਾ ਸੌਖਾ ਹੋ ਜਾਵੇਗਾ। ਨਵੇਂ ਨਿਯਮਾਂ ਦੇ ਮੁਤਾਬਿਕ ਹਾਈਲੀ ਸਕਿੱਲਡ ਵਰਕਰਾਂ ਨੂੰ ਪੱਕਿਆਂ ਕੀਤੇ ਜਾਣ ਦੀ ਗਿਣਤੀ ‘ਤੇ ਕਿਸੇ ਵੀ ਤਰ੍ਹਾਂ ਦੀ ਕੈਪਿੰਗ ਨਹੀਂ ਰਹੇਗੀ। ਸਕਿੱਲਡ ਵਰਕਰਾਂ ਲਈ ਨਵਾਂ 6 ਪੋਇੰਟ ਸਿਸਟਮ ਰੈਜੀਡੈਂਸੀ ਲਈ ਯੋਗਤਾ ਦੇ ਮੌਕੇ ਹੋਰ ਵਧਾਏਗਾ। ਉੱਥੇ ਹੀ 3 ਤੋਂ 6 ਪੁਆਇੰਟ ਨਿਊਜੀਲੈਂਡ ਅਕੂਪੇਸ਼ਨਲ ਰਜਿਸਟ੍ਰੇਸ਼ਨ, ਮਾਨਤਾ ਹਾਸਿਲ ਯੋਗਤਾ ਜਾਂ ਇਨਕਮ ਪੱਧਰ ਰਾਂਹੀ ਹਾਸਿਲ ਕੀਤੇ ਜਾ ਸਕਣਗੇ।
ਇਸ ਤੋਂ ਇਲਾਵਾ 1 ਪੁਆਇੰਟ ਨਿਊਜੀਲੈਂਡ ਵਿੱਚ ਹਰ ਇੱਕ ਸਾਲ ਲਈ ਬਤੌਰ ਸਕਿੱਲਡ ਵਰਕਰ ਵਜੋਂ ਕੰਮ ਕਰਨ ਲਈ ਮਿਲਣਗੇ, ਇਸ ਰਾਂਹੀ ਵੱਧ ਤੋਂ ਵੱਧ 3 ਪੁਆਇੰਟ ਹਾਸਿਲ ਕੀਤੇ ਜਾ ਸਕਣਗੇ। ਦ ਸਕਿੱਲ ਕੈਟੇਗਰੀ (ਨਿਊਜੀਲੈਂਡ ਅਕੂਪੇਸ਼ਨਲ ਰਜਿਸਟ੍ਰੇਸ਼ਨ, ਮਾਨਤਾ ਹਾਸਿਲ ਯੋਗਤਾ ਜਾਂ ਇਨਕਮ ਪੱਧਰ) ਚੋਂ ਐਪਲੀਕੇਂਟ ਸਭ ਤੋਂ ਵੱਧ ਪੁਆਇੰਟ ਵਾਲੀ ਕੈਟੇਗਰੀ ਨੂੰ ਤਰਜੀਹ ਦੇ ਆਧਾਰ ਦੇ ਹਾਸਿਲ ਕਰ ਸਕਦਾ ਹੈ ਅਤੇ ਵਧੇਰੇ ਸਕਿੱਲ ਪੁਆਇੰਟ ਦਾ ਮਤਲਬ ਹੈ, ਰੈਜੀਡੇਂਸੀ ਨੂੰ ਓਨੀਂ ਹੀ ਜਲਦੀ ਅਪਲਾਈ ਕਰਨ ਦਾ ਮੌਕਾ ਹਾਸਿਲ ਕਰਨਾ। ਇੱਕ ਤੋਂ ਵੱਧ ਸਕਿੱਲ ਕੈਟੇਗਰੀ ਦੇ ਪੁਆਇੰਟ ਇੱਕਠੇ ਨਹੀਂ ਕੀਤੇ ਜਾ ਸਕਦੇ। ਜਦਕਿ ਪਹਿਲਾਂ ਦੀ ਤਰਾਂ ਉਮਰ, ਇੰਗਲਿਸ਼ ਟੈਸਟ, ਹੈਲਥ, ਕਰੈਕਟਰ ਆਦਿ ਦੀਆਂ ਲੋੜਾਂ ਬਰਕਰਾਰ ਰਹਿਣਗੀਆਂ, ਉਨ੍ਹਾਂ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਪਹਿਲਾਂ ਤੋਂ ਹੀ ਨਿਊਜੀਲੈਂਡ ਮੌਜੂਦ ਸਕਿੱਲਡ ਸ਼੍ਰੇਣੀ ਦੇ ਕਰਮਚਾਰੀ ਇਨ੍ਹਾਂ ਨਵੇਂ ਬਦਲਾਵਾਂ ਦੇ ਲਾਗੂ ਹੋਣ ਤੋਂ ਪਹਿਲਾਂ ਦੇ ਸਮੇਂ ਨੂੰ ਵੀ ਪੁਆਇੰਟ ਹਾਸਿਲ ਕਰਨ ਲਈ ਵਰਤ ਸਕਣਗੇ। ਐਕਰੀਡੇਟਡ ਇਮਪਲਾਇਰ ਵਰਕ ਵੀਜਾ ਦੀ ਐਕਸਟੇਂਸ਼ਨ 5 ਸਾਲ ਤੱਕ ਹਾਸਿਲ ਕੀਤੀ ਜਾ ਸਕੇਗੀ।