ਆਪਣੀ ਭੂਗੋਲਿਕ ਸਥਿਤੀ ਦੇ ਕਾਰਨ, ਨਿਊਜ਼ੀਲੈਂਡ ਨਵੇਂ ਸਾਲ ਦਾ ਸਵਾਗਤ ਕਰਨ ਵਾਲੇ ਦੁਨੀਆ ਦੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਹੈ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਿੱਚ ਨਵਾਂ ਸਾਲ ਦੂਜੇ ਦੇਸ਼ਾਂ ਨਾਲੋਂ ਪਹਿਲਾਂ ਮਨਾਇਆ ਜਾਂਦਾ ਹੈ। ਨਵੇਂ ਸਾਲ ਦਾ ਦਿਨ ਅਤੇ ਅਗਲੇ ਦਿਨ ਨਿਊਜ਼ੀਲੈਂਡ ਵਿੱਚ ਜਨਤਕ ਛੁੱਟੀ ਹੁੰਦੀ ਹੈ।
ਨਿਊਜ਼ੀਲੈਂਡ ਵਿੱਚ ਨਵੇਂ ਸਾਲ 2025 ਦਾ ਜਸ਼ਨ ਸ਼ੁਰੂ ਹੋ ਗਿਆ ਹੈ। ਨਿਊਜ਼ੀਲੈਂਡ ‘ਚ ਆਕਲੈਂਡ ਵਿੱਚ ਆਤਿਸ਼ਬਾਜ਼ੀ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ ਜਾਂਦਾ ਹੈ। ਨਿਊਜ਼ੀਲੈਂਡ ਨਵੇਂ ਸਾਲ ਦਾ ਜਸ਼ਨ ਮਨਾਉਣ ਵਾਲੇ ਪਹਿਲੇ ਸਥਾਨਾਂ ਵਿੱਚੋਂ ਇੱਕ ਹੈ ਆਕਲੈਂਡ ਦਾ ਸਕਾਈ ਟਾਵਰ ਅਤੇ ਹਾਰਬਰ ਬ੍ਰਿਜ। ਪਿਛਲੇ ਸਾਲ ਵੀ ਆਕਲੈਂਡ ਦਾ ਸਕਾਈ ਟਾਵਰ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਰੋਸ਼ਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਹਾਰਬਰ ਪੁਲ ਵੀ ਰੋਸ਼ਨੀ ਵਿੱਚ ਡੁੱਬਿਆ ਦੇਖਿਆ ਗਿਆ ਸੀ। ਇਸ ਦੌਰਾਨ ਲੋਕਾਂ ਨੇ ‘ਹੈਪੀ ਨਿਊ ਈਅਰ’ ਕਹਿ ਕੇ ਨਵੇਂ ਸਾਲ ਦਾ ਸਵਾਗਤ ਕੀਤਾ ਸੀ।