ਨਿਊਜੀਲੈਂਡ ਇਮੀਗ੍ਰੇਸ਼ਨ ਦੀ ਇੱਕ ਨੀਤੀ ਹੀ ਪ੍ਰਵਾਸੀਆਂ ਨਾਲ ਹੁੰਦੀ ਲੁੱਟ ਦਾ ਕਾਰਨ ਬਣ ਰਹੀ ਹੈ। ਚੰਗੇ ਭਵਿੱਖ ਦੀ ਭਾਲ ‘ਚ ਹਜ਼ਾਰਾਂ ਡਾਲਰ ਖਰਚ ਨਿਊਜ਼ੀਲੈਂਡ ਪਹੁੰਚਣ ਮਗਰੋਂ ਵੀ ਬਹੁਤੇ ਪ੍ਰਵਾਸੀਆਂ ਨੂੰ ਧੱਕੇ ਖਾਣੇ ਪੈ ਰਹੇ ਨੇ, ਜਾ ਸਿੱਧਾ ਕਹਿ ਲਈਏ ਕਿ ਉਹ ਨਾ ਘਰ ਦੇ ਨੇ ਨਾ ਘਾਟ ਦੇ। ਦਰਅਸਲ ਐਕਰੀਡੇਟਡ ਇਮਪਲਾਇਰ ਵਰਕ ਵੀਜਾ ਸ਼੍ਰੇਣੀ ਰਾਹੀਂ ਦੇਸ਼ ‘ਚ ਪਹੁੰਚੇ ਪ੍ਰਵਾਸੀਆਂ ਦੇ ਵਿੱਚੋਂ ਬਹੁਤੇ ਬਿਨਾਂ ਕੰਮਕਾਰ ਦੇ ਬੈਠੇ ਨੇ ਜਿਨ੍ਹਾਂ ਦੇ ਹਲਾਤ ਇਹ ਹੋ ਚੁੱਕੇ ਨੇ ਕਿ ਨਾ ਤਾ ਉਨ੍ਹਾਂ ਕੋਲ ਖਾਣ ਨੂੰ ਕੁੱਝ ਹੈ ਨਾ ਖਰੀਦਣ ਲਈ ਪੈਸੇ। $30,000 ਦੀ ਮੋਟੀ ਰਾਸ਼ੀ ਖਰਚਕੇ ਕਈ ਪ੍ਰਵਾਸੀ ਨਿਊਜੀਲੈਂਡ ਪਹੁੰਚੇ ਸਨ, ਜਿਨ੍ਹਾਂ ਵਿੱਚੋ ਕਈਆਂ ਨੂੰ ਇੱਥੇ ਪਹੁੰਚਣ ਮਗਰੋਂ ਬਿਨਾਂ ਕਾਰਨ ਤੋਂ ਕੰਮ ਤੋਂ ਕੱਢ ਦਿੱਤਾ ਗਿਆ। ਇਸ ਨੀਤੀ ਦੀ ਮਾੜੀ ਗੱਲ ਇਹ ਵੀ ਹੈ ਕਿ ਕਰਮਚਾਰੀ ਮਾਲਕ ਨੂੰ ਕਟਿਹਰੇ ਵਿੱਚ ਵੀ ਖੜਾ ਨਹੀਂ ਕਰ ਸਕਦਾ।
ਇਸ ਤੋਂ ਇਲਾਵਾ ਇਮਪਲਾਇਰ ਨੂੰ ਐਕਰੀਡੇਸ਼ਨ ਹਾਸਿਲ ਕਰਨ ਲਈ ਜੋ ਪ੍ਰੋਸੈੱਸ ਹੈ, ਉਹ ਵੀ ਲੁੱਟ ਦਾ ਕਾਰਨ ਮੰਨਿਆ ਜਾ ਸਕਦਾ ਹੈ। ਕਿਉਂਕ ਫਾਰਮ ‘ਤੇ ਸਿਰਫ ਇੱਕ ਟਿੱਕ ਤੋਂ ਬਾਅਦ ਹੀ ਮਾਲਕ ਨੂੰ ਇਮੀਗ੍ਰੇਸ਼ਨ ਨਿਉਜੀਲੈਂਡ ਮਾਨਤਾ ਦੇ ਦਿੰਦੀ ਹੈ। ਯਾਨੀ ਕਿ ਕੀ ਮਾਲਕ ਨੂੰ ਸੱਚਮੁੱਚ ਕਰਮਚਾਰੀ ਜ਼ਰੂਰਤ ਹੈ ਵੀ ਜਾ ਨਹੀਂ ਇਸ ਸਬੰਧੀ ਕੋਈ ਜਾਂਚ ਨਹੀਂ ਹੁੰਦੀ।