ਵੈਸਟਇੰਡੀਜ਼ ਦੇ ਸਟਾਰ ਕ੍ਰਿਕਟਰ ਨਿਕੋਲਸ ਪੂਰਨ ਨੇ 29 ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਪੂਰਨ ਨੇ ਮੰਗਲਵਾਰ ਨੂੰ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਇਸਦਾ ਐਲਾਨ ਕੀਤਾ ਹੈ। ਪੂਰਨ ਉਹ ਖਿਡਾਰੀ ਹੈ ਜਿਸਨੇ ਵੈਸਟਇੰਡੀਜ਼ ਲਈ ਸਭ ਤੋਂ ਵੱਧ ਟੀ-20 ਮੈਚ ਖੇਡੇ ਹਨ। ਪੂਰਨ ਨੇ ਇਸ ਫਾਰਮੈਟ ਵਿੱਚ ਵੈਸਟਇੰਡੀਜ਼ ਲਈ ਸਭ ਤੋਂ ਵੱਧ ਦੌੜਾਂ ਵੀ ਬਣਾਈਆਂ ਹਨ। ਪੂਰਨ ਨੇ ਇੱਕ ਲੰਮਾ ਨੋਟ ਲਿਖ ਕੇ ਆਪਣੇ ਸੰਨਿਆਸ ਦਾ ਐਲਾਨ ਕੀਤਾ।
