ਜੇਕਰ ਤੁਸੀ ਨਿਊਜ਼ੀਲੈਂਡ ‘ਚ ਰਹਿੰਦੇ ਹੋ ਅਤੇ ਤੁਹਾਡੇ ਕੋਲ NON-AEWV ਵੀਜਾ ਹੈ ਤਾਂ ਤੁਹਾਡੇ ਲਈ ਇੱਕ ਚੰਗੀ ਖ਼ਬਰ ਹੈ। ਦਰਅਸਲ NON-AEWV ਵੀਜਾ ਸ਼੍ਰੇਣੀ ਦੇ ਧਾਰਕਾਂ ਲਈ ਇਮੀਗ੍ਰੇਸ਼ਨ ਨਿਊਜੀਲੈਂਡ ਦੇ ਵੱਲੋਂ ਨਵੇਂ ਬਦਲਾਅ ਕੀਤੇ ਗਏ ਹਨ। ਜਿਸਦਾ ਫਾਇਦਾ ਇਹ ਹੋਵੇਗਾ ਕਿ ਇਸ ਸ਼੍ਰੇਣੀ ਦੇ ਵੀਜ਼ੇ ਵਾਲੇ ਪ੍ਰਵਾਸੀਆਂ ਲਈ PR ਲੈਣਾ ਆਸਾਨ ਹੋ ਜਾਵੇਗਾ। ਪਰ ਇਸ ਲਈ ਕੁੱਝ ਸ਼ਰਤਾਂ ਵੀ ਹਨ, ਰਿਪੋਰਟਾਂ ਅਨੁਸਾਰ ਅਪਲਾਈ ਕਰਨ ਵਾਲੇ NON-AEWV ਵੀਜਾ ਧਾਰਕ ਨੂੰ ਸਬੰਧਿਤ ਕਿੱਤੇ ਵਿੱਚ 2 ਸਾਲ ਦਾ ਤਜ਼ਰਬਾ ਦਿਖਾਉਣਾ ਪਏਗਾ ਜੋ ਕਿ 29 ਸਤੰਬਰ 2021 ਤੋਂ ਮੰਨਿਆ ਜਾਵੇਗਾ। ਇਸ ਦੇ ਨਾਲ ਨਾਲ ਲੋੜੀਂਦੀ ਤਨਖਾਹ ਸਬੰਧੀ ਥ੍ਰੈਸ਼ਹੋਲਡ ਵੀ ਜਰੂਰੀ ਰਹੇਗਾ। ਦੱਸ ਦੇਈਏ ਇਹ ਬਦਲਾਅ ਵਾਲੇ ਨਿਯਮ 29 ਸਤੰਬਰ 2023 ਤੋਂ ਲਾਗੂ ਹੋਣਗੇ।
