ਓਟਾਇਓ, ਵਾਈਮੇਟ ਵਿੱਚ ਇੱਕ ਨਿੱਜੀ ਜਾਇਦਾਦ ‘ਤੇ ਸਿੰਗਲ-ਵਾਹਨ ਦੇ ਹਾਦਸੇ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਹ ਘਟਨਾ ਸਟੈਨਲੇ ਰੋਡ ‘ਤੇ ਇੱਕ ਜਾਇਦਾਦ ‘ਤੇ ਵਾਪਰੀ ਸੀ, ਜਿਸ ਬਾਰੇ ਪੁਲਿਸ ਨੂੰ ਸ਼ਾਮ 6 ਵਜੇ ਤੋਂ ਤੁਰੰਤ ਬਾਅਦ ਸੂਚਿਤ ਕੀਤਾ ਗਿਆ ਸੀ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪਹੁੰਚੀਆਂ ਸਨ, ਪਰ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਗੰਭੀਰ ਕਰੈਸ਼ ਯੂਨਿਟ ਨੂੰ ਹਾਦਸੇ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ, ਅਤੇ ਹਾਦਸੇ ਦੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ।
