ਮਾਊਂਟ ਮੌਂਗਨੁਈ ਤੋਂ ਇਸ ਸਮੇਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਮਾਊਂਟ ਮੌਂਗਨੁਈ ਵਿੱਚ ਅੱਜ ਇੱਕ ਕੰਮ ਵਾਲੀ ਥਾਂ ‘ਤੇ ਵਾਪਰੀ ਘਟਨਾ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਿਸ ਨੂੰ ਦੁਪਹਿਰ ਤੋਂ ਥੋੜ੍ਹੀ ਦੇਰ ਪਹਿਲਾਂ ਹੈਵਲੇਟਸ ਆਰਡੀ ਪਤੇ ‘ਤੇ ਬੁਲਾਇਆ ਗਿਆ ਸੀ। ਪੁਲਿਸ ਦੇ ਬੁਲਾਰੇ ਨੇ ਕਿਹਾ, “ਦੁੱਖ ਦੀ ਗੱਲ ਹੈ ਕਿ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।” ਹਾਲਾਂਕਿ ਘਟਨਾ ਕਿਵੇਂ ਵਾਪਰੀ ਇਸ ਸਬੰਧੀ ਅਜੇ ਜਿਆਦਾ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ।
