ਸ਼ੁੱਕਰਵਾਰ ਦੁਪਹਿਰ ਨੂੰ ਵਾਈਕਾਟੋ ਦੇ ਤੇ ਅਰੋਹਾ ਵਿਖੇ ਦੋ ਵਾਹਨਾਂ ਦੀ ਹੋਈ ਭਿਆਨਕ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਜ਼ਖਮੀ ਹੋ ਗਏ ਹਨ। ਪੁਲਿਸ ਨੇ ਕਿਹਾ ਕਿ ਸਟੈਨਲੀ ਰੋਡ ਸਾਊਥ ‘ਤੇ ਹਾਦਸਾ ਦੁਪਹਿਰ 1.40 ਵਜੇ ਤੋਂ ਠੀਕ ਪਹਿਲਾਂ ਹੋਇਆ ਸੀ। ਪੁਲਿਸ ਨੇ ਕਿਹਾ ਕਿ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਦੂਜਾ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਅਤੇ ਦੋ ਲੋਕਾਂ ਨੂੰ ਦਰਮਿਆਨੀਆਂ ਸੱਟਾਂ ਲੱਗੀਆਂ ਹਨ।
