ਸ਼ੁੱਕਰਵਾਰ ਦੁਪਹਿਰ ਮਾਊਂਟ ਮੌਂਗਨੁਈ ਵਿੱਚ ਇੱਕ ਟਰੱਕ ਨਾਲ ਟਕਰਾਉਣ ਕਾਰਨ ਇੱਕ ਸਾਈਕਲ ਸਵਾਰ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਸ਼ਾਮ 4.15 ਵਜੇ ਦੇ ਕਰੀਬ ਸਟੇਟ ਹਾਈਵੇਅ 2, ਹੈਵਲੇਟਸ ਆਰਡੀ ਅਤੇ ਤਸਮਾਨ ਕਵੇ ਦੇ ਚੌਰਾਹੇ ਨੇੜੇ ਵਾਪਰਿਆ ਸੀ। ਹਾਦਸੇ ਦੇ ਆਲੇ-ਦੁਆਲੇ ਦੀਆਂ ਸੜਕਾਂ ਫਿਲਹਾਲ ਬੰਦ ਹਨ। ਪੁਲਿਸ ਨੇ ਕਿਹਾ ਕਿ ਸੀਰੀਅਸ ਕਰੈਸ਼ ਯੂਨਿਟ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
