ਅੱਜ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਕੁਆਲੀਫਾਇਰ-2 ਮੁਕਾਬਲਾ ਖੇਡਿਆ ਜਾ ਰਿਹਾ ਹੈ। ਕੁਆਲੀਫਾਇਰ-2 ਵਿੱਚ ਪੰਜਾਬ ਕਿੰਗਜ਼ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਇੰਡੀਅਨਜ਼ ਨੇ 20 ਓਵਰਾਂ ਵਿੱਚ 6 ਵਿਕਟਾਂ ‘ਤੇ 203 ਦੌੜਾਂ ਬਣਾਈਆਂ ਹਨ। ਵਿਕਟਕੀਪਰ ਬੱਲੇਬਾਜ਼ ਜੌਨੀ ਬੇਅਰਸਟੋ ਨੇ ਟੀਮ ਨੂੰ ਤੇਜ਼ ਸ਼ੁਰੂਆਤ ਦਿੱਤੀ। ਉਹ 24 ਗੇਂਦਾਂ ਵਿੱਚ 38 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਤਿਲਕ ਵਰਮਾ (44 ਦੌੜਾਂ) ਅਤੇ ਸੂਰਿਆਕੁਮਾਰ ਯਾਦਵ (44 ਦੌੜਾਂ) ਨੇ ਮਾਰਚ ਸੰਭਾਲਿਆ ਅਤੇ ਟੀਮ ਨੂੰ ਵੱਡੇ ਸਕੋਰ ਵੱਲ ਲੈ ਗਏ। ਨਮਨ ਧੀਰ ਨੇ ਆਖਰੀ ਓਵਰਾਂ ਵਿੱਚ ਤੇਜ਼ ਬੱਲੇਬਾਜ਼ੀ ਕੀਤੀ। ਨਮਨ ਨੇ 18 ਗੇਂਦਾਂ ਵਿੱਚ 37 ਦੌੜਾਂ ਬਣਾਈਆਂ। ਪੰਜਾਬ ਕਿੰਗਜ਼ ਲਈ ਅਜ਼ਮਤੁੱਲਾ ਉਮਰਜ਼ਈ ਨੇ ਸਭ ਤੋਂ ਵੱਧ ਦੋ ਵਿਕਟਾਂ ਲਈਆਂ। ਇਸ ਤੋਂ ਇਲਾਵਾ ਮਾਰਕਸ ਸਟੋਇਨਿਸ, ਯੁਜਵੇਂਦਰ ਚਾਹਲ, ਜੈਮੀਸਨ ਅਤੇ ਵਿਜੇਕੁਮਾਰ ਨੂੰ ਇੱਕ-ਇੱਕ ਵਿਕਟ ਮਿਲੀ। ਜਵਾਬ ਦੇ ਵਿੱਚ ਪੰਜਾਬ ਦੀ ਟੀਮ ਨੇ 2 ਓਵਰਾਂ ਦੇ ਵਿੱਚ 13 ਦੌੜਾਂ ਬਣਾ ਲਈਆਂ ਹਨ।
