ਸੋਮਵਾਰ ਸਵੇਰੇ ਨੌਰਥਲੈਂਡ ਦੇ ਇੱਕ ਘਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੌਰਾਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਫਾਇਰ ਐਂਡ ਐਮਰਜੈਂਸੀ ਨੇ ਕਿਹਾ ਕਿ ਉਨ੍ਹਾਂ ਨੂੰ ਸੋਮਵਾਰ ਸਵੇਰੇ 1.30 ਵਜੇ ਤੋਂ ਥੋੜ੍ਹੀ ਦੇਰ ਬਾਅਦ ਕਾਇਕੋਹੇ (Kaikohe ) ਦੇ ਥੋਰਪੇ ਰੋਡ ‘ਤੇ ਇੱਕ ਘਰ ਬੁਲਾਇਆ ਗਿਆ ਸੀ। ਇੱਕ ਬੁਲਾਰੇ ਨੇ ਦੱਸਿਆ ਕਿ ਇੱਕ ਵਿਅਕਤੀ ਜ਼ਖਮੀ ਹੈ ਅਤੇ ਉਸ ਨੂੰ ਪੈਰਾਮੈਡਿਕਸ ਲਈ ਰੈਫਰ ਕੀਤਾ ਗਿਆ ਹੈ। ਅੱਗ ਬੁਝਾਉਣ ਲਈ ਤਿੰਨ ਫਾਇਰ ਟਰੱਕਾਂ ਅਤੇ ਇੱਕ ਟੈਂਕਰ ਨੂੰ ਬੁਲਾਇਆ ਗਿਆ ਸੀ। ਫਿਲਹਾਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
