ਪੂਰਬੀ ਆਕਲੈਂਡ ‘ਚ ਕੱਲ੍ਹ ਰਾਤ ਸਾਹ ਜਾਂਚ ਸਟਾਪ ਦੌਰਾਨ ਇੱਕ 45 ਸਾਲਾ ਕਥਿਤ ਸ਼ਰਾਬੀ ਡਰਾਈਵਰ ਨੂੰ ਕਾਬੂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਰ ਵਿੱਚੋਂ ਨੌਂ ਬੈਗ ਭੰਗ ਵੀ ਬ੍ਰਾਮਦ ਹੋਈ ਹੈ। ਕਾਉਂਟੀਜ਼ ਮੈਨੂਕਾਊ ਈਸਟ ਏਰੀਆ ਪ੍ਰੀਵੈਂਸ਼ਨ ਮੈਨੇਜਰ ਇੰਸਪੈਕਟਰ ਰਾਕਾਨਾ ਕੁੱਕ ਨੇ ਕਿਹਾ ਕਿ ਅਧਿਕਾਰੀਆਂ ਨੇ ਕੱਲ੍ਹ ਸ਼ਾਮ 6.30 ਵਜੇ ਤੋਂ ਬਾਅਦ ਡਾਸਨ ਰੋਡ ‘ਤੇ ਇੱਕ ਚੈਕਪੁਆਇੰਟ ‘ਤੇ ਸਾਹ ਜਾਂਚ ਲਈ ਇੱਕ ਡਰਾਈਵਰ ਨੂੰ ਗੱਡੀ ਹੌਲੀ ਕਰਨ ਦਾ ਇਸ਼ਾਰਾ ਕੀਤਾ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੂੰ “ਵਾਹਨ ਵਿੱਚੋਂ ਭੰਗ ਦੀ ਗੰਧ ਆਈ ਤਾਂ ਅਧਿਕਾਰੀਆਂ ਨੇ ਤੁਰੰਤ ਵਾਹਨ ਦੀ ਤਲਾਸ਼ੀ ਲਈ ਅਤੇ ਕਾਰ ਦੇ ਯਾਤਰੀ ਵਾਲੇ ਪਾਸੇ ਦੇ ਫੁੱਟਵੇਲ ਵਿੱਚ ਕਾਫ਼ੀ ਮਾਤਰਾ ਵਿੱਚ ਭੰਗ ਲੱਭੀ। ਕੁੱਕ ਨੇ ਕਿਹਾ ਕਿ, “ਇੱਕ ਵੱਡੇ ਕੂੜੇ ਦੇ ਥੈਲੇ ਦੇ ਅੰਦਰ 4 ਕਿਲੋਗ੍ਰਾਮ ਤੋਂ ਵੱਧ ਭੰਗ ਵਾਲੇ ਕੁੱਲ ਨੌਂ ਵੱਡੇ ਜ਼ਿਪ ਲਾਕ ਬੈਗ ਮਿਲੇ।” ਇਸ ਦੌਰਾਨ 600 ਮਾਈਕ੍ਰੋਗ੍ਰਾਮ ਦਾ ਸਾਹ ਅਲਕੋਹਲ ਪੱਧਰ ਵੀ ਦਰਜ ਕੀਤਾ, ਜੋ ਕਿ ਕਾਨੂੰਨੀ ਸੀਮਾ ਤੋਂ ਦੁੱਗਣਾ ਤੋਂ ਵੱਧ ਹੈ।”
