ਇੱਕ ਪਾਸੇ ਜਿੱਥੇ ਨਿਊਜ਼ੀਲੈਂਡ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾਂ ਰਿਹਾ ਹੈ, ਉੱਥੇ ਹੀ ਚੋਰਾਂ ਵੱਲੋ ਵੀ ਨਿਰੰਤਰ ਕਈ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਂ ਰਿਹਾ ਹੈ। ਇੰਨਾਂ ਹੀ ਚੋਰਾਂ ਵੱਲੋ ਕੋਰੋਨਾ ਦੇ ਪ੍ਰਕੋਪ ਤੋਂ ਬਚਾਉਣ ਵਾਲੇ ਫਰੰਟਲਾਈਨ ਹੈਲਥਕੇਅਰ ਕਰਮਚਾਰੀਆਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਹੈ। ਇਸ ਦੌਰਾਨ ਹੁਣ ਪੁਲਿਸ ਨੇ ਉਨ੍ਹਾਂ ਆਦਮੀਆਂ ਦੀਆਂ ਫੋਟੋਆਂ ਜਾਰੀ ਕੀਤੀਆਂ ਹਨ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਹ ਆਕਲੈਂਡ ਦੇ ਹਸਪਤਾਲਾਂ ਵਿੱਚ ਚੋਰੀ ਦੀਆਂ ਵਰਦਾਤਾ ਦੇ ਸਬੰਧੀ ਜਾਂਚ ਵਿੱਚ ਉਨ੍ਹਾਂ ਦੀ ਸਹਾਇਤਾ ਕਰ ਸਕਦੇ ਹਨ ਜਿਨ੍ਹਾਂ ਨੇ ਫਰੰਟਲਾਈਨ ਹੈਲਥਕੇਅਰ ਕਰਮਚਾਰੀਆਂ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਹੈ।
ਸੀਸੀਟੀਵੀ ਤਸਵੀਰਾਂ ਵਿੱਚ ਨੌਜਵਾਨਾਂ ਨੂੰ ਦਿਖਾਇਆ ਗਿਆ ਹੈ, ਕੁੱਝ ਨਕਾਬਪੋਸ਼ ਅਤੇ ਇੱਕ ਔਜ਼ਾਰ ਦਿਖਾਈ ਦੇ ਰਿਹਾ ਹੈ ਅਤੇ ਪੁਲਿਸ ਵੱਲੋ ਉਨ੍ਹਾਂ ਦੀ ਪਛਾਣ ਕਰਨ ਵਿੱਚ ਜਨਤਾ ਦੀ ਸਹਾਇਤਾ ਦੀ ਮੰਗ ਕੀਤੀ ਜਾਂ ਰਹੀ ਹੈ। ਇਸ ਹਫਤੇ ਦੇ ਸ਼ੁਰੂ ਵਿੱਚ ਨਰਸਾਂ ਨੇ ਚੋਰੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਘਟਨਾਵਾਂ “ਦੁਖਦਾਈ” ਅਤੇ “ਨਿਰਾਦਰਜਨਕ” ਸਨ। ਉਨ੍ਹਾਂ ਕਿਹਾ ਕਿ “ਇਹ ਬਹੁਤ ਦੁਖਦਾਈ ਹੈ, ਜਦੋਂ ਤੁਸੀਂ ਆਪਣੇ ਕੰਮ ਤੇ ਧਿਆਨ ਕੇਂਦਰਤ ਕਰਨਾ ਚਾਹੁੰਦੇ ਹੋ ਅਤੇ ਤੁਹਾਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਤੁਹਾਡੀ ਕਾਰ ਚੋਰੀ ਹੋ ਗਈ ਹੈ। ਅਸੀਂ ਹਸਪਤਾਲ ਵਿੱਚ ਜਾਨਾਂ ਬਚਾਉਣ ਵਿੱਚ ਰੁੱਝੇ ਹੋਏ ਹਾਂ ਅਤੇ ਅਸੀਂ ਉਮੀਦ ਨਹੀਂ ਕਰਾਂਗੇ ਕਿ ਇਸ ਸਮੇਂ ਦੌਰਾਨ ਸਾਡੇ ਨਾਲ ਫਰੰਟਲਾਈਨ ਵਰਕਰਾਂ ਨਾਲ ਅਜਿਹਾ ਵਾਪਰੇਗਾ।”
ਉਨ੍ਹਾਂ ਕਿਹਾ ਕਿ “ਇਸ ਮਹਾਂਮਾਰੀ ਦੇ ਸਮੇਂ ਘੱਟੋ ਘੱਟ ਕੁੱਝ ਸਤਿਕਾਰ ਰੱਖਿਆ ਜਾਵੇ – ਅਸੀਂ ਤੁਹਾਡੇ ਅਜ਼ੀਜ਼ਾਂ ਨੂੰ ਬਚਾਉਣ ਲਈ 100 ਪ੍ਰਤੀਸ਼ਤ ਦੇ ਰਹੇ ਹਾਂ।”