ਓਮਾਰੂ ਵਿੱਚ ਜਨਤਕ ਪਖਾਨਿਆਂ ਦੇ ਇੱਕ ਬਲਾਕ ਨੂੰ “ਬਹੁਤ ਨੁਕਸਾਨ” ਪਹੁੰਚਿਆ ਹੈ ਦਰਅਸਲ ਬੀਤੀ ਰਾਤ ਇੱਕ ਕਾਰ ਨੇ ਇੰਨਾਂ ਜਨਤਕ ਪਖਾਨਿਆਂ ਨੂੰ ਟੱਕਰ ਮਾਰ ਦਿੱਤੀ ਸੀ। ਵੈਟਾਕੀ ਜ਼ਿਲ੍ਹਾ ਪ੍ਰੀਸ਼ਦ ਨੇ ਐਤਵਾਰ ਨੂੰ ਫੇਸਬੁੱਕ ‘ਤੇ ਇੱਕ ਪੋਸਟ ਵਿੱਚ ਦੱਸਿਆ ਕਿ ਅਵਾਮੋਆ ਸਟ੍ਰੀਟ ‘ਤੇ ਜਨਤਕ ਪਖਾਨੇ ਅਗਲੇ ਨੋਟਿਸ ਤੱਕ ਬੰਦ ਰਹਿਣਗੇ। ਕਿਉਂਕ ਬੀਤੀ ਰਾਤ ਇੱਕ ਕਾਰ ਨੇ ਪਖਾਨਿਆਂ ਨੂੰ ਟੱਕਰ ਮਾਰ ਦਿੱਤੀ ਸੀ ਅਤੇ ਕਾਫੀ ਨੁਕਸਾਨ ਹੋਇਆ ਹੈ। ਸਾਈਟ ਹੁਣ ਅਸੁਰੱਖਿਅਤ ਹੈ ਇਸ ਲਈ ਇਹ ਪਖਾਨੇ ਮੁਰੰਮਤ ਹੋਣ ਤੱਕ ਬੰਦ ਰਹਿਣਗੇ।”
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 3.10 ਵਜੇ ਦੇ ਕਰੀਬ ਇੱਕ ਵਾਹਨ ਦੁਆਰਾ ਜਨਤਕ ਪਖਾਨਿਆਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਰਿਪੋਰਟਾਂ ਮਿਲੀਆਂ ਅਤੇ ਉਹ ਸ਼ੁਰੂਆਤੀ ਪੁੱਛਗਿੱਛ ਕਰ ਰਹੇ ਹਨ। ਇਸ ਸਹੂਲਤ ਨੂੰ 2023 ਵਿੱਚ $400,000 ਤੋਂ ਲਾਗਤ ਨਾਲ ਬਣਾਇਆ ਗਿਆ ਸੀ। ਮੁਰੰਮਤ ਜਾਂ ਦੁਬਾਰਾ ਖੋਲ੍ਹਣ ਲਈ ਕੋਈ ਸਮਾਂ-ਸੀਮਾ ਨਹੀਂ ਦੱਸੀ ਗਈ।