ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਡੋਮਿਨਿਕਾ ‘ਚ ਖੇਡਿਆ ਜਾ ਰਿਹਾ ਹੈ। ਰਵੀਚੰਦਰਨ ਅਸ਼ਵਿਨ ਨੇ ਇਸ ਮੈਚ ‘ਚ ਖਾਸ ਉਪਲੱਬਧੀ ਹਾਸਿਲ ਕੀਤੀ ਹੈ। ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ 700 ਵਿਕਟਾਂ ਪੂਰੀਆਂ ਕੀਤੀਆਂ ਹਨ। ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ ‘ਚ ਉਹ ਭਾਰਤੀ ਗੇਂਦਬਾਜ਼ਾਂ ਦੀ ਸੂਚੀ ‘ਚ ਤੀਜੇ ਨੰਬਰ ‘ਤੇ ਹਨ। ਅਨਿਲ ਕੁੰਬਲੇ ਇਸ ਮਾਮਲੇ ‘ਚ ਸਭ ਤੋਂ ਉੱਪਰ ਹਨ। ਕੁੰਬਲੇ ਨੇ 956 ਵਿਕਟਾਂ ਲਈਆਂ ਹਨ।
ਅਨਿਲ ਕੁੰਬਲੇ ਨੇ ਭਾਰਤ ਲਈ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲਈਆਂ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ 956 ਵਿਕਟਾਂ ਲਈਆਂ ਹਨ। ਹਰਭਜਨ ਸਿੰਘ ਇਸ ਮਾਮਲੇ ‘ਚ ਦੂਜੇ ਨੰਬਰ ‘ਤੇ ਹਨ। ਭੱਜੀ ਨੇ 711 ਵਿਕਟਾਂ ਲਈਆਂ ਹਨ। ਹੁਣ ਅਸ਼ਵਿਨ ਤੀਜੇ ਨੰਬਰ ‘ਤੇ ਪਹੁੰਚ ਗਿਆ ਹੈ। ਕਪਿਲ ਦੇਵ ਇਸ ਮਾਮਲੇ ‘ਚ ਚੌਥੇ ਨੰਬਰ ‘ਤੇ ਹਨ। ਕਪਿਲ ਨੇ 687 ਵਿਕਟਾਂ ਲਈਆਂ ਹਨ। ਜਦਕਿ ਜ਼ਹੀਰ ਖਾਨ 610 ਵਿਕਟਾਂ ਲੈ ਕੇ ਪੰਜਵੇਂ ਨੰਬਰ ‘ਤੇ ਹਨ।