ਆਈਪੀਐਲ 2025 ਦੇ ਪਹਿਲੇ ਕੁਆਲੀਫਾਇਰ ਮੈਚ ਵਿੱਚ, ਰਾਇਲ ਚੈਲੇਂਜਰਜ਼ ਬੰਗਲੌਰ ਨੇ ਪੰਜਾਬ ਕਿੰਗਜ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਬੰਗਲੌਰ 9 ਸਾਲਾਂ ਬਾਅਦ ਆਈਪੀਐਲ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਆਰਸੀਬੀ ਨੇ 2016 ਵਿੱਚ ਆਈਪੀਐਲ ਦਾ ਫਾਈਨਲ ਮੈਚ ਖੇਡਿਆ ਸੀ। ਇਸ ਮੈਚ ਵਿੱਚ ਪੰਜਾਬ ਦੀ ਪੂਰੀ ਟੀਮ ਪਹਿਲਾਂ ਖੇਡਦੇ ਹੋਏ 101 ਦੌੜਾਂ ‘ਤੇ ਆਲ ਆਊਟ ਹੋ ਗਈ ਸੀ। ਜਵਾਬ ਵਿੱਚ, ਆਰਸੀਬੀ ਨੇ 10 ਓਵਰ ਬਾਕੀ ਰਹਿੰਦੇ ਹੋਏ ਬੰਪਰ ਜਿੱਤ ਦਰਜ ਕੀਤੀ ਹੈ।
