Mangere ‘ਚ ਇੱਕ ਘਰ ‘ਤੇ ਗੋਲੀਬਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਨੀਵਾਰ ਦੁਪਹਿਰ ਮਾਂਗੇਰੇ ਵਿੱਚ ਇੱਕ ਰਿਹਾਇਸ਼ੀ ਪਤੇ ਦੇ ਬਾਹਰ ਗੋਲੀਬਾਰੀ ਦੀ ਰਿਪੋਰਟ ਤੋਂ ਬਾਅਦ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇੱਕ ਗੁਆਂਢੀ ਨੇ ਇੱਕ ਚੈੱਨਲ ਨੂੰ ਦੱਸਿਆ ਕਿ ਉਸਨੇ ਪੁਲਿਸ ਹੈਲੀਕਾਪਟਰ ਦੀ ਆਵਾਜ਼ ਸੁਣਨ ਤੋਂ ਪਹਿਲਾਂ ਸ਼ਾਮ 4 ਵਜੇ ਦੇ ਕਰੀਬ ਮਾਂਗੇਰੇ ਵਿੱਚ ਰੌਬਰਟਸਨ ਆਰਡੀ ‘ਤੇ ਦੋ ਤੋਂ ਤਿੰਨ ਗੋਲੀਆਂ ਦੀ ਅਵਾਜ ਸੁਣੀ ਸੀ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਜਾਇਦਾਦ ‘ਤੇ ਗੋਲੀਬਾਰੀ ਹੋਈ ਹੈ। ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।
