[gtranslate]

ਤੂਫਾਨ ਨੇ NZ ਵਾਸੀਆਂ ਨੂੰ ਪਾਈ ਬਿਪਤਾ, ਸਕੂਲਾਂ ਸਣੇ ਘਰਾਂ ਦੀਆਂ ਉਡਾਈਆਂ ਛੱਤਾਂ !

ਤੂਫਾਨ ਨੇ ਵੈਲਿੰਗਟਨ ਦੇ ਕਈ ਇਲਾਕਿਆਂ ‘ਚ ਭਾਰੀ ਤਬਾਹੀ ਮਚਾਈ ਹੈ। ਤੇਜ਼ ਹਵਾਵਾਂ ਕਾਰਨ ਇੱਕ ਸਕੂਲ ਲਾਇਬ੍ਰੇਰੀ ਦੀ ਛੱਤ ਅਤੇ ਇੱਕ ਘਰ ਦੀ ਛੱਤ ਵੀ ਨੁਕਸਾਨੀ ਗਈ। ਦੇਸ਼ ਭਰ ‘ਚ ਖਰਾਬ ਮੌਸਮ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਦੇ ਬਹੁਤ ਸਾਰੇ ਹਿੱਸਿਆਂ ‘ਚ ਚੱਲੀਆਂ ਤੇਜ਼ ਹਵਾਵਾਂ ਕਾਰਨ ਉੱਤਰੀ ਟਾਪੂ ਸਣੇ ਕਈ ਥਾਵਾਂ ‘ਤੇ ਬਿਜਲੀ ਦੀਆਂ ਲਾਈਨਾਂ ਦਾ ਵੀ ਨੁਕਸਾਨ ਹੋਇਆ ਹੈ, ਜਿਸ ਕਾਰਨ ਸੈਂਕੜੇ ਘਰਾਂ ਦੀ ਬੱਤੀ ਗੁਲ ਹੈ। ਐਮਰਜੈਂਸੀ ਸੇਵਾਵਾਂ ਨੇ ਉੱਤਰੀ ਟਾਪੂ ਲਈ 58 ਕਾਲਆਉਟ ਦਾ ਜਵਾਬ ਦਿੱਤਾ ਸੀ, ਜੋ ਜ਼ਿਆਦਾਤਰ ਹੜ੍ਹ ਵਰਗੇ ਹਲਾਤਾਂ ਅਤੇ ਡਿੱਗੇ ਹੋਏ ਦਰੱਖਤਾਂ ਸਬੰਧੀ ਕੀਤੀਆਂ ਗਈਆਂ ਸਨ।

ਨਿਊਲੈਂਡਜ਼ ਦੇ ਵੈਲਿੰਗਟਨ ਉਪਨਗਰ ਵਿੱਚ ਸਨਹੈਵਨ ਡਰਾਈਵ ਵਿੱਚ ਇੱਕ ਡੁਪਲੈਕਸ ਵੀ ਰਹਿਣ ਯੋਗ ਨਹੀਂ ਰਿਹਾ। ਡੁਪਲੈਕਸ ਦੀ ਛੱਤ ਢਹਿ ਢੇਰੀ ਹੋ ਗਈ ਅਤੇ ਨਿਵਾਸੀਆਂ ਨੂੰ ਬਾਹਰ ਕੱਢਣਾ ਪਿਆ।

Leave a Reply

Your email address will not be published. Required fields are marked *