ਜੇਕਰ ਤੁਸੀ ਨਿਊਜ਼ੀਲੈਂਡ ਦੇ ਵਾਸੀ ਹੋ ਤਾਂ ਸਰਕਾਰ ਤੁਹਾਡੇ ਲਈ ਇੱਕ ਅਜਿਹੀ ਸਕੀਮ ਲੈ ਕੇ ਆਈ ਹੈ, ਜਿਸ ਬਾਰੇ ਜਾਣ ਤੁਸੀ ਵੀ ਪੈਸੇ ਕਮਾ ਸਕਦੇ ਹੋ। ਦਰਅਸਲ ਵਰਚੁਅਲ ਪਾਵਰ ਪਲਾਂਟ ਟੈਕਨਾਲਜੀ ਤਹਿਤ 10,000 ਘਰਾਂ ਨੂੰ ਸ਼ਾਮਿਲ ਕਰ ਨਿਊਜੀਲੈਂਡ ਵਿੱਚ ਪਹਿਲੀ ਵਾਰ ਇੱਕ ਅਜਿਹਾ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਅਨੁਸਾਰ ਬਿਜਲੀ ਸੋਲਰ ਪੈਨਲਾਂ ਤੋਂ ਪੈਦਾ ਕੀਤੀ ਜਾਵੇਗੀ। ਇਸ ਪ੍ਰੋਗਰਾਮ ਦਾ ਮਕਸਦ 30 ਮੈਗਾਵਾਟ ਬਿਜਲੀ ਪੈਦਾ ਕਰਨਾ ਹੈ ਤਾਕਿ ਹੋਰਾਂ ਐਨਰਜੀ ਸਰੋਤਾਂ ਦੀ ਬਜਾਏ ਸੋਲਰ ਪੈਨਲਾਂ ਤੋਂ ਐਨਰਜੀ ਪੈਦਾ ਕਰਨ ਵਿੱਚ ਨਿਊਜੀਲੈਂਡ ਨੂੰ ਮੋਹਰੀ ਬਣਾਇਆ ਜਾ ਸਕੇ। ਹੁਣ ਤੁਸੀ ਸੋਚ ਰਹੇ ਹੋਵੋਗੇ ਕਿ ਅਸੀਂ ਪੈਸੇ ਕਿੰਝ ਕਮਾ ਸਕਦੇ ਹਾਂ, ਦੱਸ ਦੇਈਏ ਕਿ ਸੋਲਰ ਪੈਨਲਾਂ ਤੋਂ ਪੈਦਾ ਬਿਜਲੀ ਨੂੰ ਘਰਾਂ ਵਿੱਚ ਲੱਗੀਆਂ ਬੈਟਰੀਆਂ ‘ਚ ਸਟੋਰ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਜ਼ਰੂਰਤ ਅਨੁਸਾਰ ਫਿਰ ਗਰਿੱਡਾਂ ‘ਚ ਭੇਜਿਆ ਜਾਵੇਗਾ ਅਤੇ ਆਉਣ ਵਾਲੇ ਸਮੇਂ ਦੇਸ਼ ਵਾਸੀਆਂ ਨੂੰ ਇੱਕ ਵਿਕਲਪ ਦਿੱਤਾ ਜਾਵੇਗਾ ਜਿਸ ਦੇ ਤਹਿਤ ਤੁਸੀ ਵੀ ਸਟੋਰ ਕੀਤੀ ਬਿਜਲੀ ਨੂੰ ਸਰਕਾਰ ਨੂੰ ਵੇਚ ਸਕੋਂਗੇ।
