ਬੁੱਧਵਾਰ ਸਵੇਰੇ ਲੋਅਰ ਹੱਟ ‘ਚ ਇੱਕ ਚੋਰੀ ਹੋਈ ਕਾਰ ਵੱਲੋਂ ਇੱਕ ਸਕੂਲ ਬੱਸ ਨੂੰ ਟੱਕਰ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਸਵੇਰੇ 8.30 ਵਜੇ ਦੇ ਕਰੀਬ ਈਸਟਬੋਰਨ ਖੇਤਰ ਵਿੱਚ ਇੱਕ ਚੋਰੀ ਹੋਈ ਗੱਡੀ ਦੀਆਂ ਰਿਪੋਰਟਾਂ ਮਿਲੀਆਂ ਸੀ, ਜੋ ਕਿ ਲੋਅਰ ਹੱਟ ਵੱਲ ਜਾ ਰਹੀ ਸੀ। ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲਈ ਸਪਾਈਕ ਲਗਾਏ ਗਏ ਸਨ। “ਫਿਰ ਡਰਾਈਵਰ ਸੜਕ ‘ਤੇ ਖੜ੍ਹੇ ਪੁਲਿਸ ਸਟਾਫ ਵੱਲ ਮੁੜ ਗਿਆ, ਸਪਾਈਕ ਤੋਂ ਬੱਚਣ ਦੇ ਚੱਕਰ ‘ਚ ਉਸਨੇ ਇੱਕ ਸਕੂਲ ਬੱਸ ਨੂੰ ਟੱਕਰ ਮਾਰ ਦਿੱਤੀ।” ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਹਾਲਾਂਕਿ ਮੁਲਜਮਾਂ ਦੇ ਪੈਦਲ ਭੱਜਣ ਬਾਰੇ ਜਾਣਕਾਰੀ ਸਾਹਮਣੇ ਆਈ ਹੈ।
