ਨਿਊਜੀਲੈਂਡ ‘ਚ ਲਗਾਤਾਰ ਵਾਪਰ ਰਹੀਆਂ ਚੋਰੀ ਦੀਆ ਘਟਨਾਵਾਂ ਜਿੱਥੇ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਸੀ, ਉੱਥੇ ਹੀ ਹੁਣ ਚੋਰਾਂ ਨੇ ਲੋਕਾਂ ਨੂੰ ਇੱਕ ਹੋਰ ਬਿਪਤਾ ਖੜ੍ਹੀ ਕਰ ਦਿੱਤੀ ਹੈ। ਦਰਅਸਲ ਦੇਸ਼ ‘ਚ ਤੇਲ ਦੀਆ ਕੀਮਤਾਂ ‘ਚ ਹੋ ਰਹੇ ਨਿਰੰਤਰ ਵਾਧੇ ਕਾਰਨ ਚੋਰਾਂ ਨੇ ਹੁਣ ਚੋਰੀ ਦਾ ਇੱਕ ਨਵਾਂ ਤਰੀਕਾ ਅਪਣਾਇਆ ਹੈ। ਦਰਅਸਲ ਚੋਰ ਹੁਣ ਗੱਡੀਆਂ ਦੀ ਥਾਂ ਗੱਡੀਆਂ ‘ਚੋਂ ਪੈਟਰੋਲ ਚੋਰੀ ਦੀਆ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਚੋਰਾਂ ਵੱਲੋਂ ਪੈਟਰੋਲ ਚੋਰੀ ਕਰਨ ਲਈ ਪੈਟਰੋਲ ਟੈਂਕੀਆਂ ‘ਚ ਡਰਿੱਲ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਕਾਰਨ ਲੋਕ ਵੀ ਕਾਫੀ ਦੁਖੀ ਹਨ ਕਿਉਂਕ ਤੇਲ ਦੇ ਨਾਲ ਨਾਲ ਗੱਡੀਆਂ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਹੈ। ਇਹ ਘਟਨਾਵਾਂ ਜਿਆਦਾਤਰ ਕੋਰਮੰਡਲ ਪੈਨੀਨਸੁਲਾ ਦੇ ਵਾਂਗੇਮਾਟਾ ਦੇ ਟਾਊਨ ‘ਚ ਵਾਪਰ ਰਹੀਆਂ ਹਨ
