ਮੰਗਲਵਾਰ ਨੂੰ ਨਿਊਜ਼ੀਲੈਂਡ ਸਿਹਤ ਮੰਤਰਾਲੇ ਵੱਲੋ ਆਕਲੈਂਡ ਦੇ ਭਾਈਚਾਰੇ ਵਿੱਚ ਕੋਵਿਡ -19 ਦੇ ਇੱਕ ਕਮਿਊਨਿਟੀ ਕੇਸ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਪੂਰੇ ਨਿਊਜੀਲੈਂਡ ‘ਚ ਅਗਲੇ 3 ਦਿਨਾਂ ਦੇ ਲਈ ਅਲਰਟ ਲੈਵਲ 4 ਲਾਗੂ ਕਰ ਦਿੱਤਾ ਗਿਆ ਹੈ। ਪਬੰਦੀਆਂ ਲਾਗੂ ਹੋਣ ਤੋਂ ਬਾਅਦ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਇਸ ਤੋਂ ਇਲਾਵਾ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸੁਪਰਮਾਰਕੀਟ ਵੱਲ ਵੀ ਰੁੱਖ ਕਰਦਿਆਂ ਦੇਖਿਆ ਗਿਆ ਹੈ। ਹਾਲਾਂਕਿ ਸੁਪਰਮਾਰਕੀਟ ਲੋਕਾਂ ਨੂੰ ਦੁਬਾਰਾ ਖਰੀਦਦਾਰੀ ਤੋਂ ਨਾ ਘਬਰਾਉਣ ਦੀ ਅਪੀਲ ਕਰ ਰਹੇ ਹਨ। ਦੱਸ ਦੇਈਏ ਕਿ ਆਕਲੈਂਡ ਅਤੇ Coromandel ਸੱਤ ਦਿਨਾਂ ਲਈ ਅਲਰਟ ਲੈਵਲ 4 ਵਿੱਚ ਰਹਿਣਗੇ ਜਦਕਿ ਬਾਕੀ ਦੇਸ਼ ਵਿੱਚ ਸਿਰਫ ਤਿੰਨ ਦਿਨਾਂ ਲਈ ਇਹ ਪਬੰਦੀਆਂ ਲਾਗੂ ਰਹਿਣਗੀਆਂ। ਪੁਲਿਸ ਨੇ ਕਿਹਾ ਕਿ ਉਹ ਲੰਮੀ ਕਤਾਰਾਂ ਦੀਆਂ ਰਿਪੋਰਟਾਂ ਤੋਂ ਬਾਅਦ ਜਨਤਾ ਅਤੇ ਕਰਮਚਾਰੀਆਂ ਨੂੰ ਭਰੋਸਾ ਦਿਵਾਉਣ ਲਈ Tāmaki Makaurau ਆਕਲੈਂਡ ਦੇ ਸੁਪਰਮਾਰਕੀਟਾਂ ਵਿੱਚ ਦਿੱਖ ਵਧਾ ਰਹੇ ਹਨ।
ਖ੍ਰੀਦਦਾਰੀ ਕਰਨ ਵਾਲੇ ਲੋਕਾਂ ਦੀਆਂ ਸਟੋਰਾਂ ਵਿੱਚ ਲੰਬੀਆਂ-ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ, ਜਿਸ ਕਾਰਨ ਕਈ ਥਾਵਾਂ ‘ਤੇ ਲੋਕਾਂ ਨੂੰ ਘੰਟਿਆਂ ਤੱਕ ਆਪਣੀ ਵਾਰੀ ਦੀ ਉਡੀਕ ਕਰਨੀ ਪੈ ਰਹੀ ਹੈ। ਭਾਵੇ ਸਰਕਾਰ ਵਲੋਂ ਲੋਕਾਂ ਨੂੰ ਨਾ ਘਬਰਾਉਣ ਲਈ ਅਪੀਲ ਕੀਤੀ ਜਾਂ ਰਹੀ ਹੈ, ਪਰ ਫਿਰ ਵੀ ਇਸਦਾ ਕੋਈ ਅਸਰ ਨਜਰ ਨਹੀਂ ਆ ਰਿਹਾ। ਇੱਥੇ ਹੀ ਬੱਸ ਨਹੀਂ ਇਸ ਦੌਰਾਨ ਸੋਸ਼ਲ ਡਿਸਟੈਸਿੰਗ ਦੇ ਨਿਯਮਾਂ ਦੀਆਂ ਵੀ ਲੋਕਾਂ ਵੱਲੋ ਧੱਜੀਆਂ ਉਡਾਈਆਂ ਜਾਂ ਰਹੀਆਂ ਹਨ।