ਕੇਰੀਕੇਰੀ ਸਵਿਮਿੰਗ ਹੋਲ ‘ਤੇ ਅੱਜ ਇੱਕ ਵੱਡਾ ਹਾਦਸਾ ਟਲਿਆ ਹੈ। ਇੱਕ ਮਸ਼ਹੂਰ ਕੇਰੀਕੇਰੀ ਸਵਿਮਿੰਗ ਹੋਲ ‘ਤੇ ਚੱਟਾਨਾਂ ਤੋਂ ਡਿੱਗਣ ਤੋਂ ਬਾਅਦ ਇੱਕ ਕਿਸ਼ੋਰ ਲੜਕੀ ਨੂੰ ਹੈਲੀਕਾਪਟਰ ਦੀ ਮਦਦ ਨਾਲ ਬਚਾਇਆ ਗਿਆ ਹੈ। ਇਹ ਘਟਨਾ ਵਾਈਪਾਪਾ ਨਦੀ ‘ਤੇ ਸਥਿਤ ਚਾਰਲੀਜ਼ ਰੌਕ ‘ਤੇ ਦੁਪਹਿਰ 3.50 ਵਜੇ ਵਾਪਰਿਆ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ 15 ਸਾਲਾ ਲੜਕੀ ਲਗਭਗ 6 ਮੀਟਰ ਚੱਟਾਨਾਂ ਤੋਂ ਡਿੱਗ ਗਈ ਸੀ, ਜਿਸ ਨਾਲ ਉਸਦੇ ਸਿਰ ਅਤੇ ਲੱਕ ‘ਤੇ ਸੱਟ ਲੱਗ ਗਈ। ਨੌਰਥਲੈਂਡ ਰੈਸਕਿਊ ਹੈਲੀਕਾਪਟਰ ਨੇ ਕੁੜੀ ਨੂੰ ਸਵੀਮਿੰਗ ਹੋਲ ਤੋਂ ਬਾਹਰ ਕੱਢਿਆ। ਕੁੜੀ ਨੂੰ ਏਅਰਲਿਫਟ ਕਰਕੇ ਹਸਪਤਾਲ ਲਿਜਾਇਆ ਗਿਆ ਸੀ ਪਰ ਉਸ ਦੀ ਹਾਲਤ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਇੱਕ LandSAR ਖੋਜ ਅਤੇ ਬਚਾਅ ਟੀਮ ਨੂੰ ਵੀ ਖੇਤਰ ਵਿੱਚ ਭੇਜਿਆ ਗਿਆ ਸੀ ਜੇਕਰ ਉਸ ਨੂੰ ਬਾਹਰ ਕੱਢਣ ਦੀ ਲੋੜ ਪੈਂਦੀ।
