ਨਿਊਜ਼ੀਲੈਂਡ ਦੇ sprinter ਟਿਆਨ ਵੇਲਪਟਨ ਨੇ ਇੱਕ ਵੱਡਾ ਰਿਕਾਰਡ ਤੋੜ ਕੇ ਕੀਵੀਆਂ ਦਾ ਮਾਣ ਵਧਾਇਆ ਹੈ। ਕੈਂਟਰਬਰੀ ਦੇ ਦੌੜਾਕ ਟਿਆਨ ਵੇਲਪਟਨ ਨੇ ਨਿਊਜ਼ੀਲੈਂਡ ਦੇ 30 ਸਾਲਾਂ ਤੋਂ ਕਾਇਮ ਐਥਲੈਟਿਕਸ ਰਿਕਾਰਡ ਨੂੰ ਤੋੜਿਆ ਹੈ। ਵ੍ਹੀਲਪਟਨ ਨੇ ਕੈਨਬਰਾ ਵਿੱਚ ACT ਚੈਂਪੀਅਨਸ਼ਿਪ ਵਿੱਚ 60 ਮੀਟਰ ਫਾਈਨਲ ਵਿੱਚ 6.5 ਸਕਿੰਟ ਦਾ ਸਮਾਂ ਕੱਢ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇੱਥੇ ਹੀ ਬੱਸ ਨਹੀਂ ਟਿਆਨ ਨੇ ਮਾਰਚ ‘ਚ ਚੀਨ ਵਿੱਚ ਹੋਣ ਵਾਲੀ ਵਰਲਡ ਇਨਡੋਰ ਚੈਂਪੀਅਨਸ਼ਿਪ ਲਈ ਵੀ ਕੁਆਲੀਫਾਈ ਕਰ ਲਿਆ ਹੈ।
