ਟੂਰਿਜ਼ਮ ਇੱਕ ਅਜਿਹੀ ਯਾਤਰਾ (travel) ਹੈ ਜੋ ਮਨੋਰੰਜਨ (recreational) ਜਾਂ ਫੁਰਸਤ ਦੇ ਪਲਾਂ ਦਾ ਆਨੰਦ (leisure) ਮਾਨਣ ਦੇ ਉਦੇਸ਼ ਨਾਲ ਕੀਤੀ ਜਾਂਦੀ ਹੈ। ਕਿਸੇ ਵੀ ਦੇਸ਼ ਜਾ ਸੂਬੇ ਦੀ ਸਰਕਾਰ ਲਈ ਵੀ ਇਹ ਟੂਰਿਜ਼ਮ ਉਨ੍ਹਾਂ ਹੀ ਜ਼ਰੂਰੀ ਹੁੰਦਾ ਹੈ ਜਿਨ੍ਹਾਂ ਆਮ ਲੋਕਾਂ ਲਈ ਇਹ ਫੁਰਸਤ ਦੇ ਪਲ ਹੁੰਦੇ ਹਨ। ਜੇਕਰ ਨਿਊਜ਼ੀਲੈਂਡ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਦੇ ਵੱਲੋਂ ਕਾਫੀ ਘੱਟ ਫੀਸ ਤੇ ਅਪਲਾਈ ਕਰਨ ਦੇ ਸੌਖੇ ਢੰਗ ਨਾਲ ਇਹ ਵੀਜ਼ਾ ਦਿੱਤਾ ਜਾ ਰਿਹਾ ਹੈ। ਪਰ ਕੁੱਝ ਮਾੜੇ ਅਨਸਰ ਇੱਥੇ ਭੋਲੇ ਭਾਲੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਦਰਅਸਲ ਕੁੱਝ ਅਜਿਹੀਆਂ ਵੈਬਸਾਈਟਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਜ਼ਰੀਏ ਲੋਕਾਂ ਨੂੰ ਮੋਟਾ ਚੂਨਾ ਲਾਇਆ ਜਾ ਰਿਹਾ ਹੈ। ਇਸ ਲਈ ਵੀਜ਼ਾ ਅਪਲਾਈ ਕਰਦੇ ਸਮੇਂ ਇੰਨਾਂ ਵੈਬਸਾਈਟਾਂ ਦਾ ਧਿਆਨ ਜ਼ਰੂਰ ਰੱਖੋ ਅਤੇ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਅਧਿਕਾਰਿਤ ਵੈੱਬਸਾਈਟ ਦੀ ਵਰਤੋਂ ਕਰੋ। https://www.immigration.govt.nz/
