ਕੈਂਟਰਬਰੀ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਦਰਅਸਲ ਰੋਲਸਟਨ ਨੇੜੇ ਇੱਕ ਰੇਲਗੱਡੀ ਅਤੇ ਕਾਰ ਦੀ ਟੱਕਰ ਹੋਈ ਹੈ। ਜਿਸ ਕਾਰਨ ਕਾਰ ਸਵਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਫਾਇਰ ਐਂਡ ਐਮਰਜੈਂਸੀ (FENZ) ਨੇ ਕਿਹਾ ਕਿ ਇਹ ਹਾਦਸਾ ਰੋਲਸਟਨ ਦੇ ਦੱਖਣ-ਪੱਛਮ ਵਿੱਚ ਕੇਰਸ ਰੋਡ ‘ਤੇ ਇੱਕ uncontrolled ਲੈਵਲ ਕਰਾਸਿੰਗ ‘ਤੇ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਨੂੰ ਸ਼ਾਮ 7.25 ਵਜੇ ਦੇ ਕਰੀਬ ਕੇਰਸ ਰੋਡ ਲੈਵਲ ਕਰਾਸਿੰਗ ‘ਤੇ ਹੋਏ ਹਾਦਸੇ ਬਾਰੇ ਸੂਚਿਤ ਕੀਤਾ ਗਿਆ ਸੀ। FENZ ਦੇ ਸਹਾਇਕ ਕਮਾਂਡਰ ਕੇਵਿਨ ਮੈਕਕੌਂਬੇ ਨੇ ਕਿਹਾ ਕਿ ਕਾਰ ‘ਚ ਵਿਅਕਤੀ ਇਕੱਲਾ ਹੀ ਸਵਾਰ ਸੀ। ਮੈਕਕੌਂਬੇ ਨੇ ਕਿਹਾ ਕਿ ਕੋਲੇ ਵਾਲੀ ਰੇਲਗੱਡੀ ਪੱਛਮੀ ਤੱਟ ਵੱਲ ਜਾ ਰਹੀ ਸੀ।