ਪਿਛਲੇ ਹਫ਼ਤੇ ਪੋਰੀਰੂਆ ਵਿੱਚ ਇੱਕ ਵੱਡਾ ਹਾਦਸਾ ਟਲਿਆ ਹੈ। ਦਰਅਸਲ ਇੱਕ ਰੇਲਗੱਡੀ ਨੇ ਟਰੈਕ ਵਰਕਰਾਂ ਨੂੰ ਟੱਕਰ ਮਾਰ ਦੇਣੀ ਸੀ। ਜਦੋਂ ਉਹ ਟਰੈਕ ‘ਤੇ ਫਸੇ ਹੋਏ ਉਪਕਰਣ ਦੇ ਇੱਕ ਟੁਕੜੇ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਟਰਾਂਸਪੋਰਟ ਐਕਸੀਡੈਂਟ ਇਨਵੈਸਟੀਗੇਸ਼ਨ ਕਮਿਸ਼ਨ ਨੇ ਪਿਛਲੇ ਵੀਰਵਾਰ ਨੂੰ ਉੱਤਰੀ ਆਈਲੈਂਡ ਮੇਨ ਟਰੰਕ ਲਾਈਨ ‘ਤੇ ਪਲੀਮਰਟੋਨ ਨੇੜੇ ਵਾਪਰੀ ਘਟਨਾ ਤੋਂ ਬਾਅਦ ਅੱਜ ਇੱਕ ਜਾਂਚ ਸ਼ੁਰੂ ਕੀਤੀ ਹੈ। ਟਰੈਕ ਵਰਕਰ ਕਥਿਤ ਤੌਰ ‘ਤੇ ਕੰਮ ਦੇ ਉਪਕਰਣ ਦੇ ਇੱਕ ਟੁਕੜੇ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ ਜੋ ਟਰੈਕ ‘ਤੇ ਫਸ ਗਿਆ ਸੀ ਇਸੇ ਦੌਰਾਨ ਇੱਕ ਯਾਤਰੀ ਰੇਲਗੱਡੀ ਆ ਗਈ ਹਾਲਾਂਕਿ ਰੇਲ ਦੇ ਆਉਣ ਤੋਂ ਠੀਕ ਪਹਿਲਾਂ ਉਹ ਟਰੈਕ ਨੂੰ ਸਾਫ਼ ਕਰਨ ਵਿੱਚ ਕਾਮਯਾਬ ਹੋ ਗਏ ਪਰ ਉਪਕਰਣ ਨੂੰ ਹਟਾਉਣ ਵਿੱਚ ਅਸਮਰੱਥ ਰਹੇ। ਕਰਮਚਾਰੀਆਂ ਨੂੰ ਦੇਖ ਕੇ ਰੇਲਗੱਡੀ ਦੇ ਡਰਾਈਵਰ ਨੇ ਐਮਰਜੈਂਸੀ ਬ੍ਰੇਕ ਲਗਾਈ ਅਤੇ ਉਪਕਰਣ ਨਾਲ ਟਕਰਾਉਣ ਤੋਂ ਪਹਿਲਾਂ ਰੇਲਗੱਡੀ ਨੂੰ ਸਫਲਤਾਪੂਰਵਕ ਰੋਕ ਦਿੱਤਾ। ਇਸ ਦੌਰਾਨ ਰੇਲਗੱਡੀ ਵਿੱਚ ਕੋਈ ਯਾਤਰੀ ਨਹੀਂ ਸੀ ਅਤੇ ਕੋਈ ਜ਼ਖਮੀ ਨਹੀਂ ਹੋਇਆ। ਕੀਵੀਰੇਲ ਦੇ ਬੁਲਾਰੇ ਨੇ ਕਿਹਾ ਕਿ ਸੰਗਠਨ ਆਪਣੀ ਜਾਂਚ ਕਰ ਰਿਹਾ ਹੈ ਅਤੇ ਇਸ ਪੜਾਅ ‘ਤੇ “ਟਿੱਪਣੀ ਕਰਨਾ ਅਣਉਚਿਤ” ਹੋਵੇਗਾ।
