ਨਿਊਜ਼ੀਲੈਂਡ ਦੇ ਟ੍ਰਾਂਸਪੋਰਟ ਮਨਿਸਟਰ Simeon Brown, ਨੈਸ਼ਨਲ ਪਾਰਟੀ ਦੇ ਐਮਪੀ ਰੀਮਾ ਨਾਖਲੇ, ਸੁਪਰੀਟੈਂਡੇਂਟ ਰਾਕੇਸ਼ ਨਾਇਡੁ ਅਤੇ ਏਕੇਐਲ ਫੁੱਟਬਾਲ ਕਲੱਬ ਮਾਰਕੀਟਿੰਗ ਅਤੇ ਟਿਕਟਿੰਗ ਮੈਨੇਜਰ ਮਾਈਕ ਕਰੇਟਨ ਸ਼ਨੀਵਾਰ ਨੂੰ ਟਾਕਾਨਿਨੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸਨ। ਇਸ ਦੌਰਾਨ ਇੰਨਾ ਆਗੂਆਂ ਨਾਲ ਟਾਕਾਨਿਨੀ ਗੁਰਦੁਆਰੇ ਵਿਖੇ ਡਰਾਈਵਰ ਲਾਇਸੈਂਸ, ਹਾਲੀਆ ਇਮੀਗ੍ਰੇਸ਼ਨ ਫੀਸ ਵਿੱਚ ਵਾਧਾ, ਪੰਜਾਬੀ ਸਕੂਲ ਦੀ ਸਹੂਲਤ ਸਮੇਤ ਕਈ ਮੁੱਦਿਆਂ ‘ਤੇ ਚਰਚਾ ਕੀਤੀ ਗਈ ਹੈ। ਉੱਥੇ ਹੀ ਇਸ ਦੌਰਾਨ ਮੰਤਰੀ ਨੇ ਪੰਜਾਬੀ ਸਕੂਲ, ਚਾਈਲਡ ਕੇਅਰ ਅਤੇ ਸਪੋਰਟਸ ਕੰਪਲੈਕਸ ਦਾ ਵੀ ਦੌਰਾ ਕੀਤਾ ਸੀ।
