ਨਿਊਜ਼ੀਲੈਂਡ ਦੇ ਕਈ ਇਲਾਕਿਆਂ ਦੇ ਵਿੱਚ ਖਰਾਬ ਮੌਸਮ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਆਕਲੈਂਡ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਆਕਲੈਂਡ ‘ਚ ਮੌਸਮ ਕਾਰਨ ਵਾਪਰੇ ਇੱਕ ਹਾਦਸੇ ‘ਚ ਇੱਕ ਮਾਂ ਅਤੇ ਉਸਦੀ 10 ਸਾਲ ਦੀ ਧੀ ਵਾਲ-ਵਾਲ ਬਚੇ ਹਨ। ਦਰਅਸਲ ਉਨ੍ਹਾਂ ਦੀ ਗੱਡੀ ‘ਤੇ ਇੱਕ ਭਾਰੀ ਦਰੱਖਤ ਡਿੱਗ ਗਿਆ ਸੀ। ਰਿਪੋਰਟਾਂ ਅਨੁਸਾਰ ਉਨ੍ਹਾਂ ਦੇ ਕਾਰ ‘ਚੋਂ ਉੱਤਰਣ ਅਤੇ ਘਰ ‘ਚ ਜਾਣ ਦੇ ਕੁਝ ਮਿੰਟਾਂ ਬਾਅਦ ਹੀ ਇੱਕ ਦਰੱਖਤ ਉਨ੍ਹਾਂ ਦੀ ਕਾਰ ‘ਤੇ ਡਿੱਗ ਗਿਆ ਸੀ। ਦੱਸ ਦੇਈਏ ਤੇਜ਼ ਹਵਾਵਾਂ ਕਾਰਨ ਆਕਲੈਂਡ ਵਿੱਚ ਦਰਜਨਾਂ ਦਰੱਖਤਾਂ ਡਿੱਗੇ ਹਨ। ਦੱਸ ਦੇਈਏ ਆਕਲੈਂਡ ਅਤੇ ਗ੍ਰੇਟ ਬੈਰੀਅਰ ਆਈਲੈਂਡ ਵੀਰਵਾਰ ਦੀ ਅੱਧੀ ਰਾਤ ਤੱਕ ਤੇਜ਼ ਹਵਾਵਾਂ ਦੀ ਚਿਤਾਵਨੀ ਦੇ ਅਧੀਨ ਹਨ।
