ਵਾਂਗਾਰੇਈ ‘ਚ ਐਤਵਾਰ ਰਾਤ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਦਰਅਸਲ ਇੱਕ ਟਰੱਕ ਦੀ ਬਿਜਲੀ ਦੇ ਖੰਭੇ ਨਾਲ ਟੱਕਰ ਹੋ ਗਈ। ਜਿਸ ਕਾਰਨ ਟਰੱਕ ਦੇ ਇਕਲੌਤੇ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ। ਰਿਵਰਸਾਈਡ ਡਾ. ਅਤੇ ਈਵਿੰਗ ਰੋਡ ਦੇ ਚੌਰਾਹੇ ‘ਤੇ ਹੋਏ ਹਾਦਸੇ ਦੀ ਸੂਚਨਾ ਅੱਜ 1.30am ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਪੁਲਿਸ ਨੂੰ ਦਿੱਤੀ ਗਈ ਸੀ। ਇੱਕ ਪੁਲਿਸ ਬੁਲਾਰੇ ਨੇ ਪੁਸ਼ਟੀ ਕੀਤੀ ਕਿ, “ਟਰੱਕ ਦਾ ਡਰਾਈਵਰ ਇਕੱਲਾ ਸਵਾਰ ਸੀ।” ਹਾਦਸੇ ਦੇ ਹਾਲਾਤਾਂ ਬਾਰੇ ਪੁੱਛਗਿੱਛ ਜਾਰੀ ਹੈ।
