ਈਸਟਰ ਵੀਕੈਂਡ ਮੌਕੇ ਆਕਲੈਂਡ ਦੇ ਹਾਰਬਰ ਸਟੇਡੀਅਮ ‘ਚ ਐਨਜੈਡ ਹੇਰੀਟੇਜ ਹਾਕੀ ਟੂਰਨਾਮੈਂਟ ਹੋਣ ਜਾ ਰਿਹਾ ਹੈ। ਸਭ ਤੋਂ ਅਹਿਮ ਗੱਲ ਹੈ ਕਿ ਇਸ ਟੂਰਨਾਮੈਂਟ ‘ਚ ਦੇਸ਼ ਵਿਦੇਸ਼ ਤੋਂ ਕਈ ਟੀਮਾ ਹਿੱਸਾ ਲੈਣ ਲਈ ਪੁੱਜ ਰਹੀਆਂ ਹਨ। ਭਾਰਤੀਆਂ ਲਈ ਅਹਿਮ ਗੱਲ ਹੈ ਕਿ ਓਲੰਪੀਅਨ ਗੁਰਜੀਤ ਕੌਰ ਦੀ ਅਗਵਾਈ ‘ਚ ਭਾਰਤ ਤੋਂ ਵੀ ਇੱਕ ਟੀਮ ਖੇਡਣ ਲਈ ਇੱਥੇ ਪਹੁੰਚੀ ਹੈ। ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾ ਬੀਤੇ ਦਿਨ ਪੂਰੀ ਟੀਮ ਟਾਕਾਨਿਨੀ ਗੁਰੂਘਰ ਵਿਖੇ ਨਤਮਸਤਕ ਹੋਣ ਵੀ ਪਹੁੰਚੀ। ਇਸ ਦੌਰਾਨ ਖਿਡਾਰੀਆਂ ਦੇ ਵੱਲੋਂ ਸੁਪਰੀਮ ਸਿੱਖ ਸੁਸਾਇਟੀ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ ਗਈ। ਤੁਹਾਨੂੰ ਦੱਸ ਕਿ ਅਜਿਹਾ ਪਹਿਲੀ ਵਾਰ ਹੈ ਜਦੋਂ ਭਾਰਤ ਤੋਂ ਕੋਈ ਟੀਮ ਨਿਊਜ਼ੀਲੈਂਡ ‘ਚ ਹੋ ਰਹੇ ਟੂਰਨਾਮੈਂਟ ‘ਚ ਹਿੱਸਾ ਲੈਣ ਲਈ ਪਹੁੰਚੀ ਹੈ।
