ਆਉਣ ਵਾਲੇ ਹਫ਼ਤੇ ਵਿੱਚ ਦੱਖਣੀ ਕੋਰੀਆ ਵਿੱਚ ਦੁਨੀਆ ਭਰ ਦੇ ਧਾਰਮਿਕ ਗੁਰੂਆਂ ਦੀ ਇੱਕ ਮੈਗਾ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸਾਰੇ ਧਾਰਮਿਕ ਗੁਰੂ ਧਾਰਮਿਕ ਸ਼ਾਂਤੀ ‘ਤੇ ਵਿਚਾਰ ਕਰਨਗੇ। ਇਸ ਵਿੱਚ ਦੁਨੀਆ ਭਰ ਦੇ ਧਾਰਮਿਕ ਆਗੂ ਹਿੱਸਾ ਲੈਣਗੇ। ਰਿਪੋਰਟਾਂ ਅਨੁਸਾਰ 18 ਤੋਂ 20 ਸਤੰਬਰ 2023 ਤੱਕ ਦੱਖਣੀ ਕੋਰੀਆਈ ਸੰਗਠਨ HWPL ਦੇ ਨੌਵੇਂ ਸਥਾਪਨਾ ਦਿਵਸ ‘ਤੇ ਵਿਸ਼ਵ ਸ਼ਾਂਤੀ ਸੰਮੇਲਨ ਆਯੋਜਿਤ ਕੀਤਾ ਜਾਵੇਗਾ। ਇਸ ਦੌਰਾਨ ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਕਿ UNO ਦੇ ਸੱਦੇ ‘ਤੇ 18 ਸਿੱਖਾਂ ਨਾਲ ਨਿਊਜ਼ੀਲੈਂਡ ਦਾ ਡੈਲੀਗੇਟ ਵੀ ਵਿਸ਼ਵ ਸ਼ਾਂਤੀ ਕਾਨਫਰੰਸ ‘ਚ ਸ਼ਾਮਿਲ ਹੋਵੇਗਾ। ਨਿਊਜ਼ੀਲੈਂਡ ਦੇ 18 ਸਿੱਖਾਂ ਦੀ ਟੀਮ ਨਾਲ ਮੈਟ ਰੌਬਸਨ ਵੀ ਦੱਖਣੀ ਕੋਰੀਆ ਦੇ ਲਈ ਰਵਾਨਾ ਹੋਏ ਹਨ। ਇਸ ਵਿਸ਼ਵ ਸ਼ਾਂਤੀ ਮੀਟਿੰਗ ਵਿੱਚ ਦੱਖਣੀ ਕੋਰੀਆ ਦੇ ਸਿਓਲ ਵਿੱਚ ਦੁਨੀਆ ਭਰ ਦੇ ਧਾਰਮਿਕ ਆਗੂ ਇਕੱਠੇ ਹੋਣਗੇ।
