[gtranslate]

ਅਮਰੀਕਾ ਭੇਜਣ ਦੇ ਬਹਾਨੇ ਮਾਰੀ 35 ਲੱਖ ਦੀ ਠੱਗੀ, ਕਰਜ਼ੇ ‘ਚ ਡੁੱਬੇ ਨੌਜਵਾਨ ਨੇ ਚੁੱਕਿਆ ਇਹ ਖੌਫ਼ਨਾਕ ਕਦਮ

young man committed suicide

ਸਦਰ ਥਾਣਾ ਅਧੀਨ ਪੈਂਦੇ ਪ੍ਰਤਾਪਪੁਰਾ ਦੇ ਰਹਿਣ ਵਾਲੇ ਇੱਕ ਨੌਜਵਾਨ ਵੱਲੋਂ ਕਰਜ਼ੇ ਤੋਂ ਤੰਗ ਹੋ ਕੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰਨ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਮਰਨ ਤੋਂ ਪਹਿਲਾਂ ਨੌਜਵਾਨ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਮੌਤ ਨੂੰ ਗਲੇ ਲਗਾਉਣ ਦਾ ਕਾਰਨ ਦੱਸਿਆ। ਪਰਿਵਾਰ ਵਾਲੇ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲੈ ਕੇ ਗਏ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਸਾਗਰ ਥਾਪਰ ਵਾਸੀ ਪ੍ਰਤਾਪਪੁਰਾ ਵਜੋਂ ਹੋਈ ਹੈ।

ਲਾਈਵ ਵੀਡੀਓ ‘ਚ ਸਾਗਰ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਅਮਰੀਕਾ ਭੇਜਣ ਦੇ ਨਾਂ ‘ਤੇ ਉਸ ਤੋਂ ਕਰੀਬ 35 ਲੱਖ ਰੁਪਏ ਲਏ ਸਨ। ਪੈਸੇ ਲੈਣ ਤੋਂ ਬਾਅਦ ਉਸ ਨੇ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਿਸ ਕੀਤੇ। ਉਸ ਕੋਲ ਨੌਜਵਾਨ ਦਾ ਪਾਸਪੋਰਟ ਵੀ ਹੈ। ਨੌਜਵਾਨ ਨੇ ਏਜੰਟ ਤੋਂ ਕੁੱਲ 40 ਲੱਖ ਰੁਪਏ ਲੈਣੇ ਸਨ। ਅਮਰੀਕਾ ਜਾਣ ਸਮੇਂ ਉਸ ਨੂੰ ਪੰਜ ਲੱਖ ਰੁਪਏ ਦੇਣੇ ਸਨ। ਕਰੀਬ 22 ਲੱਖ ਰੁਪਏ ਉਸ ਦੇ ਆਪਣੇ ਸਨ ਜਦਕਿ ਬਾਕੀ ਪੈਸੇ ਉਸ ਨੇ ਉਧਾਰ ਲਏ ਸਨ। ਲੋਕ ਉਸ ਕੋਲੋਂ ਪੈਸੇ ਵਾਪਿਸ ਮੰਗ ਰਹੇ ਸਨ। ਏਜੰਟ ਉਸ ਨੂੰ ਰੋਜ਼ਾਨਾ ਤੰਗ ਪ੍ਰੇਸ਼ਾਨ ਕਰਦਾ ਸੀ। ਜਿਸ ਕਾਰਨ ਉਹ ਅੱਜ ਮਰਨ ਲਈ ਮਜਬੂਰ ਹੈ। ਖੁਦਕੁਸ਼ੀ ਤੋਂ ਪਹਿਲਾਂ ਸਾਗਰ ਨੇ ਕਿਹਾ ਕਿ ਮੈਂ ਦੁਖੀ ਹੋ ਕੇ ਇਹ ਕਦਮ ਚੁੱਕ ਰਿਹਾ ਹਾਂ। ਜ਼ਿੰਦਗੀ ਜਿਊਣ ਦਾ ਕੋਈ ਟੀਚਾ ਨਹੀਂ ਹੈ।

Likes:
0 0
Views:
231
Article Categories:
India News

Leave a Reply

Your email address will not be published. Required fields are marked *