ਮਾਊਂਟ ਮਾਊਂਗਾਨੁਈ ਵਿੱਚ ਸੋਮਵਾਰ ਦੁਪਹਿਰ ਨੂੰ ਇੱਕ ਨੌਜਵਾਨ ਦੀ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਐਮਰਜੈਂਸੀ ਸੇਵਾਵਾਂ ਨੂੰ ਦੁਪਹਿਰ 3 ਵਜੇ ਤੋਂ ਠੀਕ ਪਹਿਲਾਂ Hewletts Rd ‘ਤੇ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ। ਜ਼ਿਆਦਾਤਰ ਸੜਕਾਂ ਜੋ ਪਹਿਲਾਂ ਬੰਦ ਕੀਤੀਆਂ ਗਈਆਂ ਸਨ, ਸ਼ਾਮ 7 ਵਜੇ ਤੋਂ ਬਾਅਦ ਦੁਬਾਰਾ ਖੁੱਲ੍ਹ ਗਈਆਂ ਹਨ। ਇੱਕ ਪੁਲਿਸ ਬੁਲਾਰੇ ਨੇ ਕਿਹਾ: “ਖੇਤਰ ਦੀਆਂ ਜ਼ਿਆਦਾਤਰ ਸੜਕਾਂ ਦੁਬਾਰਾ ਖੁੱਲ੍ਹ ਗਈਆਂ ਹਨ, ਪਰ ਹੈਵਲੇਟਸ ਰੋਡ, ਮੈਕਡੋਨਲਡ ਸਟਰੀਟ ਅਤੇ ਮੌਂਗਾਨੁਈ ਰੋਡ ਦਾ ਇੱਕ ਛੋਟਾ ਹਿੱਸਾ ਬੰਦ ਹੈ।” ਪੁਲਿਸ ਨੇ ਕਿਹਾ ਕਿ, “ਮੌਤ ਨੂੰ ਕੋਰੋਨਰ ਲਈ ਰੈਫਰ ਕੀਤਾ ਜਾਵੇਗਾ।” ਇਸ ਤੋਂ ਪਹਿਲਾਂ, ਸੇਂਟ ਜੌਨ ਨੇ ਕਿਹਾ ਕਿ ਇਸ ਨੇ ਘਟਨਾ ਲਈ ਤਿੰਨ ਐਂਬੂਲੈਂਸਾਂ ਤਾਇਨਾਤ ਕੀਤੀਆਂ ਹਨ।
