ਨਿਊਜ਼ੀਲੈਂਡ ‘ਚ ਕੋਰੋਨਾ ਦਾ ਕਹਿਰ ਲਗਾਤਰ ਜਾਰੀ ਹੈ। ਨਿਊਜ਼ੀਲੈਂਡ ਸਿਹਤ ਮੰਤਰਾਲੇ ਵੱਲੋ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਸੋਮਵਾਰ ਨੂੰ ਕਮਿਊਨਿਟੀ ਵਿੱਚ 22 ਨਵੇਂ ਕੋਵਿਡ -19 ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਐਤਵਾਰ ਰਾਤ ਨੂੰ Whakatīwai ਵਿੱਚ ਐਲਾਨੇ ਗਏ ਤਿੰਨ ਕੇਸ ਵੀ ਸ਼ਾਮਿਲ ਹਨ। ਇਸ ਪ੍ਰਕੋਪ ਵਿੱਚ ਵਾਇਰਸ ਨਾਲ ਪੀੜਤ ਲੋਕਾਂ ਦੀ ਕੁੱਲ ਗਿਣਤੀ ਹੁਣ 1071 ਹੈ, ਜੋ ਕਿ ਆਕਲੈਂਡ ਅਤੇ Whakatīwai ਵਿੱਚ 1051 (ਕਾਉਂਟੀਜ਼ ਮੋਨਾਕਾਊ ਜ਼ਿਲ੍ਹਾ ਸਿਹਤ ਬੋਰਡ ਦੇ ਖੇਤਰ ਵਿੱਚ) ਅਤੇ ਵੈਲਿੰਗਟਨ ਵਿੱਚ 17 ਹੈ। ਉੱਥੇ ਹੀ ਹੁਣ, ਇਨ੍ਹਾਂ ਵਿੱਚੋਂ 694 ਲੋਕ ਠੀਕ ਹੋ ਗਏ ਹਨ।
ਇਸ ਦੇ ਨਾਲ ਹੀ ਹਸਪਤਾਲ ਵਿੱਚ ਹੁਣ ਕੋਵਿਡ -19 ਦੇ 16 ਮਰੀਜ਼ ਦਾਖਲ ਹਨ, ਜਿਨ੍ਹਾਂ ਵਿੱਚੋਂ ਚਾਰ ਮਰੀਜ਼ ਸਖਤ ਦੇਖਭਾਲ ਅਧੀਨ ਹਨ। ਮਿਡਲਮੋਰ ਹਸਪਤਾਲ ਵਿੱਚ 10, ਆਕਲੈਂਡ ਸਿਟੀ ਹਸਪਤਾਲ ਵਿੱਚ ਪੰਜ ਅਤੇ ਨੌਰਥ ਸ਼ੋਰ ਹਸਪਤਾਲ ਵਿੱਚ ਇੱਕ ਵਿਅਕਤੀ ਦਾਖਲ ਹੈ।