Rotorua ‘ਚ ਕਰੀਬ 300 ਘਰਾਂ ‘ਚੋਂ ਬਿਜਲੀ ਹੋਈ ਗੁਲ, ਜਾਣੋ ਕਾਰਨ

300 homes without power in rotorua

ਵੀਰਵਾਰ ਸਵੇਰੇ ਸਟੇਟ ਹਾਈਵੇਅ 38 ‘ਤੇ ਲੌਗਿੰਗ ਕਰਨ ਵਾਲੇ ਦੋ ਟਰੱਕਾਂ ਅਤੇ ਇੱਕ ਹੋਰ ਵਾਹਨ ਵਿਚਕਾਰ ਹੋਏ ਹਾਦਸੇ ਕਾਰਨ ਰੋਟੋਰੂਆ ‘ਚ ਲਗਭਗ 300 ਘਰਾਂ ਦੀ ਬਿਜਲੀ ਗੁਲ ਹੋ ਗਈ ਹੈ। Rerewhakaaitu ਕਰੈਸ਼ ਦੀ ਸੂਚਨਾ ਪੁਲਿਸ ਨੂੰ ਸਵੇਰੇ 4 ਵਜੇ ਤੋਂ ਠੀਕ ਪਹਿਲਾਂ ਦਿੱਤੀ ਗਈ ਸੀ, ਜਿਸ ਕਾਰਨ ਕੁੱਝ ਬਿਜਲੀ ਦੀਆਂ ਲਾਈਨਾਂ ਟੁੱਟ ਗਈਆਂ ਸਨ। ਇਸ ਹਾਦਸੇ ਦੌਰਾਨ ਤਿੰਨ ਲੋਕਾਂ ਨੂੰ ਮਾਮੂਲੀ ਤੋਂ moderate ਸੱਟਾਂ ਲੱਗੀਆਂ ਹਨ ਅਤੇ ਇੱਕ ਵਿਅਕਤੀ ਨੂੰ ਰੋਟੋਰੂਆ ਹਸਪਤਾਲ ਲਿਜਾਇਆ ਗਿਆ ਹੈ। ਖੇਤਰ ਲਈ ਊਰਜਾ ਬੁਨਿਆਦੀ ਢਾਂਚਾ ਪ੍ਰਦਾਤਾ, ਯੂਨੀਸਨ ਦਾ ਅਨੁਮਾਨ ਹੈ ਕਿ ਸਪਲਾਈ ਦੁਪਹਿਰ ਤੱਕ ਵਾਪਿਸ ਆ ਜਾਵੇਗੀ।

Likes:
0 0
Views:
57
Article Categories:
New Zeland News

Leave a Reply

Your email address will not be published.