ਨਿਊਜ਼ੀਲੈਂਡ ‘ਚ ਸੋਮਵਾਰ ਨੂੰ ਕੋਰੋਨਾ ਦੇ 4006 ਨਵੇਂ ਮਾਮਲੇ ਆਏ ਸਾਹਮਣੇ, 13 ਨੇ ਗਵਾਈ ਜਾਨ

4006 new covid community cases

ਨਿਊਜ਼ੀਲੈਂਡ ਵਿੱਚ ਸੋਮਵਾਰ ਨੂੰ 4006 ਨਵੇਂ ਕੋਵਿਡ -19 ਕਮਿਊਨਿਟੀ ਕੇਸ ਦਰਜ ਹੋਏ ਹਨ, ਸਿਹਤ ਮੰਤਰਾਲੇ ਨੇ ਇੰਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇਹ ਅੰਕੜੇ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ ਹਨ। ਵਾਇਰਸ ਕਾਰਨ ਹਸਪਤਾਲ ਵਿਚ 654 ਲੋਕ ਹਨ। ਜਦਕਿ ਸੋਲ੍ਹਾਂ ਲੋਕ ਇੰਟੈਂਸਿਵ ਕੇਅਰ ਜਾਂ ਹਾਈ ਡਿਪੈਂਡੈਂਸੀ ਯੂਨਿਟ ਅਧੀਨ ਹਨ। ਕੋਵਿਡ -19 ਕਾਰਨ ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 63 ਸਾਲ ਹੈ। ਇਸ ਤੋਂ ਇਲਾਵਾ ਵਾਇਰਸ ਕਾਰਨ 13 ਹੋਰ ਲੋਕਾਂ ਦੀ ਮੌਤ ਵੀ ਹੋਈ ਹੈ। ਦੇਸ਼ ਵਿੱਚ ਸਰਗਰਮ ਕਮਿਊਨਿਟੀ ਕੇਸਾਂ ਦੀ ਗਿਣਤੀ 37,007 ਹੈ।

Likes:
0 0
Views:
193
Article Categories:
New Zeland News

Leave a Reply

Your email address will not be published. Required fields are marked *