ਨਿਊਜ਼ੀਲੈਂਡ ‘ਚ ਫਿਰ ਦਿਖਿਆ ਕੋਰੋਨਾ ਦਾ ਕਹਿਰ, ਵੀਰਵਾਰ ਨੂੰ 71 ਕਮਿਊਨਿਟੀ ਕੇਸਾਂ ਦੀ ਹੋਈ ਪੁਸ਼ਟੀ

71 new covid 19 community cases

ਨਿਊਜ਼ੀਲੈਂਡ ‘ਚ ਕੋਰੋਨਾ ਦੀ ਰਫਤਾਰ ‘ਚ ਇੱਕ ਵਾਰ ਫਿਰ ਵਾਧਾ ਹੋਇਆ ਹੈ। ਸਿਹਤ ਮੰਤਰਾਲੇ ਵੱਲੋ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਵੀਰਵਾਰ ਨੂੰ ਕਮਿਊਨਿਟੀ ਵਿੱਚ 71 ਨਵੇਂ ਕੋਵਿਡ -19 ਕੇਸ ਸਾਹਮਣੇ ਆਏ ਹਨ। ਇਹ ਸਾਰੇ ਮਾਮਲੇ ਆਕਲੈਂਡ ਵਿੱਚ ਦਰਜ ਕੀਤੇ ਗਏ ਹਨ। ਪਬਲਿਕ ਹੈਲਥ ਦੀ ਡਾਇਰੈਕਟਰ ਡਾ ਕੈਰੋਲਿਨ ਮੈਕਲਨੇ ਨੇ ਇੰਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇਸ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਗਿਣਤੀ ਹੁਣ 1790 ਹੋ ਗਈ ਹੈ।

ਉੱਥੇ ਹੀ ਇਸ ਵੇਲੇ ਹਸਪਤਾਲਾਂ ਵਿੱਚ 33 ਮਾਮਲੇ ਹਨ ਜਿਨ੍ਹਾਂ ਵਿੱਚੋਂ 17 ਮਿਡਲਮੋਰ ਹਸਪਤਾਲ ਵਿੱਚ, 11 ਆਕਲੈਂਡ ਹਸਪਤਾਲ ਵਿੱਚ ਅਤੇ ਚਾਰ ਨੌਰਥ ਸ਼ੋਰ ਹਸਪਤਾਲ ਵਿੱਚ ਹਨ। ਦੂਜਾ ਮਾਮਲਾ ਪਾਲਮਰਸਟਨ ਨੌਰਥ ਹਸਪਤਾਲ ਦਾ ਹੈ। ਇਨ੍ਹਾਂ ਵਿੱਚੋਂ ਪੰਜ ਕੇਸ ਆਈਸੀਯੂ ਜਾਂ ਐਚਡੀਯੂ ਵਿੱਚ ਹਨ।

Leave a Reply

Your email address will not be published. Required fields are marked *